SKIP TO MAIN CONTENT

ਭਾਸ਼ਾ ਤੋਂ ਟੁੱਟਕੇ ਵਿਅਕਤੀਗਤ ਹੋਂਦ ਸੰਭਵ ਨਹੀਂ

rupal
Pritam singh Rupal Source: SBS

ਯੂਨੈਸਕੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਫਰਵਰੀ ਦੇ ਦਿਨ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮਣਾ ਰਿਹਾ ਹੈ. ਆਲ ਇੰਡੀਆ ਰੇਡਿਓ, ਚੰਡੀਗੜ੍ਹ ਨਾਲ ਲਗਭਗ ਦੋ ਦਹਾਕਿਆਂ ਤੋਂ ਵੀ ਲੰਬੇ ਸਮੇਂ ਤੋਂ ਜੁੜੇ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਨੇ ਐਸ.ਬੀ.ਐਸ. ਪੰਜਾਬੀ ਨਾਲ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ।


Published

Updated

By Gautam Kapil, ਗੌਤਮ ਕਪਿਲ

Source: SBS



Skip to podcast episode content

ਯੂਨੈਸਕੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਫਰਵਰੀ ਦੇ ਦਿਨ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮਣਾ ਰਿਹਾ ਹੈ. ਆਲ ਇੰਡੀਆ ਰੇਡਿਓ, ਚੰਡੀਗੜ੍ਹ ਨਾਲ ਲਗਭਗ ਦੋ ਦਹਾਕਿਆਂ ਤੋਂ ਵੀ ਲੰਬੇ ਸਮੇਂ ਤੋਂ ਜੁੜੇ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਨੇ ਐਸ.ਬੀ.ਐਸ. ਪੰਜਾਬੀ ਨਾਲ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ।


 

ਰੇਡਿਓ ਜਗਤ ਦੀ ਮੰਨੀ-ਪ੍ਰਮੰਨੀ ਆਵਾਜ਼ ਅਤੇ ਬਤੌਰ ਸਕੱਤਰ ਪੰਜਾਬ ਸੰਗੀਤ-ਨਾਟ ਅਕਾਦਮੀ ਨਾਲ ਸੇਵਾ ਨਿਭਾਅ ਰਹੇ, ਪ੍ਰੀਤਮ ਸਿੰਘ ਰੁਪਾਲ ਮੰਨਦੇ ਨੇ ਕਿ ਪੰਜਾਬੀ ਭਾਸ਼ਾ ਨੂੰ ਬਾਹਰੋਂ ਨਹੀਂ ਬਲਕਿ ਅੰਦਰੋਂ ਹੀ ਖ਼ਤਰਾ ਹੈ. ਕੌਮਾਂਤਰੀ ਮਾਤ-ਭਾਸ਼ਾ ਦਿਵਸ ਮੌਕੇ ਰੁਪਾਲ ਨੇ ਦੱਸਿਆ ਕਿ ਕਿੰਝ ਬੰਗਾਲੀ ਭਾਸ਼ਾ ਦੀ ਮੰਗ ਲਈ ਛਿੜਿਆ ਅੰਦੋਲਨ ਇੱਕ ਰਾਜਸੀ ਰੂਪ ਧਾਰ ਗਿਆ, ਅਤੇ ਅੱਗੋਂ ਚੱਲਕੇ ਇਹ ਵੀ ਇਕ ਕਾਰਣ ਰਿਹਾ ਕਿ ਪੂਰਬੀ ਪਾਕਿਸਤਾਨ ਨੂੰ ਬੰਗਲਾਦੇਸ਼ ਦਾ ਦਰਜਾ ਮਿਲਿਆ।  

 

"ਯੂਨੈਸਕੋ ਮੁਤਾਬਿਕ ਪੰਜਾਬੀ ਵੀ ਉਹਨਾਂ ਕੁਝ ਭਾਸ਼ਾਵਾਂ ਦੀ ਸੂਚੀ 'ਚ ਸ਼ੁਮਾਰ ਹੈ, ਜੋ ਕਿ ਆਉਂਦੇ ਕੁਝ ਸਮਿਆਂ ਦੌਰਾਨ ਖ਼ਤਰੇ 'ਚ ਪੈ ਸਕਦੀਆਂ ਹਨ, ਬਾਵਜੂਦ ਇਸਦੇ ਇਹ ਭਾਸ਼ਾ ਵਰਤਮਾਨ ਵਿੱਚ ਦੁਨੀਆਂ ਦੀਆਂ 10 ਵੱਡੀਆਂ ਭਾਸ਼ਾਵਾਂ 'ਚੋਂ ਇੱਕ ਗਿਣੀ ਜਾਂਦੀ ਹੈ", ਰੁਪਾਲ ਨੇ ਅਗਿਓਂ ਦੱਸਿਆ ਕਿ ਭਾਸ਼ਾ ਦਾ ਆਧਾਰ ਉਸਦੀ ਲਿੱਪੀ ਅਤੇ ਵਿਆਕਰਣ ਹੀ ਹੈ. ਪਰ ਪੰਜਾਬੀ ਭਾਸ਼ਾ 'ਚੋਂ ਅਲੋਪ ਹੋ ਰਹੇ ਸਥਾਨਕ ਸ਼ਬਦ 'ਬੋਲੀ' ਲਈ ਵੀ ਖ਼ਤਰੇ ਦੀ ਘੰਟੀ ਹੈ.

rupal
Rupal has spent more than two decades in theatre and films Source: Facebook, SBS

ਪੰਜਾਬੀ ਭਾਸ਼ਾ 'ਚ ਲਿਖੇ ਗਏ ਸਾਹਿਤ ਦੀ ਪੁਹੰਚ ਹੁਣ ਨਵੇਂ ਜ਼ਮਾਨੇ ਦੀ ਪੀੜ੍ਹੀ ਤੱਕ ਆਸਾਨ ਬਣਾਉਣ ਲਈ ਇਸਦੇ ਤਕਨੀਕੀਕਰਨ 'ਤੇ ਵੀ ਕੰਮ ਕਰਿਆ ਜਾਣਾ ਚਾਹੀਦਾ ਹੈ. ਰੁਪਾਲ ਮੰਨਦੇ ਹਨ ਕਿ ਹੋਰਨਾਂ ਵਿਦੇਸ਼ੀ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਸਾਹਿਤ ਦੀਆਂ ਵੱਧ ਤੋਂ ਵੱਧ ਲਿਖਤਾਂ ਇੰਟਰਨੈਟ 'ਤੇ ਮੁਫ਼ਤ ਮੁੱਹਈਆ ਹੋਣ, ਤਾਂ ਜੋ 'ਲਾਇਬ੍ਰੇਰੀ ਕਲਚਰ' ਤੋਂ ਦੂਰ ਹੁੰਦੀ ਜਾ ਰਹੀ ਅਜੋਕੀ ਪੀੜ੍ਹੀ ਨੂੰ ਡਿਜੀਟਲ ਕਿਤਾਬਾਂ ਦੇ ਮਾਧਿਅਮ ਨਾਲ 'ਗੁਰਮੁਖੀ' ਦੇ ਨੇੜੇ ਲਿਆਉਂਦਾ ਜਾ ਸਕੇ.              

 


Latest podcast episodes

Follow SBS Punjabi

Download our apps

Watch on SBS

Punjabi News

Stream now