ਕੋਵਿਡ-19 ਕਾਰਨ ਕੈਲੀ ਗਰਾਈਸ ਦੀ ਨੌਕਰੀ ਚਲੀ ਗਈ ਸੀ ਅਤੇ ਇਸੀ ਕਾਰਨ ਉਸ ਨੂੰ ਦੋ ਵਾਰ ਘਰੋਂ ਬਾਹਰ ਕੱਢਣ ਦੀ ਧਮਕੀ ਵੀ ਦਿੱਤੀ ਗਈ ਸੀ।
33 ਸਾਲਾਂ ਦੀ ਇੰਗਲੈਂਡ ਤੋਂ ਆਈ ਇਹ ਔਰਤ ਮੈਲਬਰਨ ਵਿੱਚ ਆਪਣੇ 14 ਸਾਲਾਂ ਦੇ ਬੇਟੇ ਨਾਲ ਪਿਛਲੇ 3 ਸਾਲ ਤੋਂ ਰਹਿ ਰਹੀ ਹੈ। ਅੰਤਰਰਾਸ਼ਟਰੀ ਵਿਦਿਆਰਥੀ ਹੋਣ ਕਾਰਨ ਉਸ ਨੂੰ ਫੈਡਰਲ ਸਰਕਾਰ ਵਲੋਂ ਦਿੱਤੀ ਗਈ ਮਾਲੀ ਮਦਦ ਵੀ ਨਹੀਂ ਸੀ ਮਿਲ ਸਕੀ।
ਮਾਲਕ ਮਕਾਨ ਨਾਲ ਚੱਲ ਰਹੀ ਗੱਲਬਾਤ ਵਿੱਚੇ ਹੀ ਰੁੱਕ ਗਈ ਸੀ, ਜਿਸ ਕਾਰਨ ਉਸ ਦਾ ਇਹ ਮਸਲਾ ਵਿਕਟੋਰੀਅਨ ਸਿਵਲ ਐਂਡ ਐਡਮਿਨਿਸਟਰੇਟਿਵ ਟਰਾਈਬਿਊਨਲ ਵਿੱਚ ਚਲਾ ਗਿਆ ਸੀ ਜਿੱਥੋਂ ਉਸ ਨੂੰ ਜਿੱਤ ਪ੍ਰਾਪਤ ਹੋਈ ਹੈ, ਅਤੇ ਨਾਲ ਉਸ ਦਾ 12 ਹਜ਼ਾਰ ਦਾ ਕਰਜ਼ ਵੀ ਮਾਫ ਕਰ ਦਿੱਤਾ ਗਿਆ ਹੈ।
ਆਪਣੀ ਇਸ ਜਿੱਤ ਦਾ ਸਿਹਰਾ ਮਿਸ ਗਰੇਸ ਰੈਂਟਰਸ ਐਂਡ ਹਾਊਸਿੰਗ ਯੂਨਿਅਨ ਦੇ ਸਿਰ ਬੰਨ੍ਹਦੀ ਹੈ। ਇਸ ਯੂਨਿਅਨ ਦੀ ਸਕੱਤਰ ਈਰੀਨ ਸੋਲੀਡਿਸ ਨੋਇਸ ਦਸਦੀ ਹੈ ਕਿ ਇਸ ਦੇਸ਼ ਵਿਆਪੀ ਸੰਸਥਾ ਨੂੰ ਮਈ ਮਹੀਨੇ ਵਿੱਚ ਕੋਵਿਡ-19 ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਵਿਕਟੋਰੀਆ ਸੂਬੇ ਵਿੱਚ ਕਾਇਮ ਕੀਤਾ ਗਿਆ ਸੀ।
ਇਸ ਫੈਸਲੇ ਨਾਲ ਆਰਜ਼ੀ ਵੀਜ਼ਾ ਧਾਰਕਾਂ ਨੂੰ ਤੁਰੰਤ ਲਾਭ ਮਿਲੇਗਾ, ਪਰ ਨਾਲ ਹੀ ਬਹੁਤ ਸਾਰੇ ਹੋਰ ਆਸਟ੍ਰੇਲੀਅਨ ਲੋਕ ਵੀ ਹਨ ਜੋ ਕਿ ਕਿਰਾਇਦਾਰਾਂ ਵਜੋਂ ਮੁਸ਼ਕਲਾਂ ਵਿੱਚ ਹਨ।
ਵਿਕਟੋਰੀਆ ਵਿੱਚ ਘਰੋਂ ਕੱਢੇ ਜਾਣ ਵਾਲੀ ਇਸ ਮੁਅੱਤਲੀ ਨੂੰ ਮਾਰਚ 2021 ਤੱਕ ਵਧਾ ਦਿੱਤਾ ਗਿਆ ਹੈ। ਪਰ ਉਹਨਾਂ ਮਾਲਕਾਂ ਨੂੰ ਇਸ ਵਿੱਚੋਂ ਛੋਟ ਵੀ ਦਿੱਤੀ ਗਈ ਹੈ ਜੋ ਆਪਣੀਆਂ ਜਾਇਦਾਦਾਂ ਨੂੰ ਵੇਚਣਾ ਚਾਹੁੰਦੇ ਹਨ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਇਹਨਾਂ ਘਰਾਂ ਵਿੱਚ ਰਹਿਣਾ ਚਾਹੁੰਦੇ ਹਨ।
ਉਹ ਮਕਾਨ ਮਾਲਕ, ਜਿਹਨਾਂ ਨੇ ਕਿਰਾਇਦਾਰਾਂ ਨੂੰ ਕਿਰਾਏ ਵਿੱਚ 50% ਜਾਂ ਇਸ ਤੋਂ ਜਿਆਦਾ ਦੀਆਂ ਛੋਟਾਂ ਦਿੱਤੀਆਂ ਹਨ, ਉਹ ਗਿਰਵੀਨਾਮਾ ਮੁਲਤਵੀ ਕਰਨ, ਕਿਰਾਏ ਵਿੱਚਲੀ ਰਾਹਤ, ਅਤੇ ਜ਼ਮੀਨੀ ਟੈਕਸਾਂ ਵਿਚਲੀਆਂ ਛੋਟਾਂ ਦੁਆਰਾ ਲਾਭ ਲੈ ਸਕਦੇ ਹਨ।
ਟਰਾਈਬਿਊਨਲ ਨੇ ਪਾਇਆ ਹੈ ਕਿ ਕਿਰਾਏਦਾਰੀ ਖਤਮ ਕਰਨੀ ਚਾਹੀਦੀ ਹੈ, ਪਰ ਯੂਨਿਅਨ ਅਤੇ ਮਕਾਨ ਮਾਲਕਾਂ ਵਿੱਚ ਕੀਤੀ ਗੱਲਬਾਤ ਤੋਂ ਬਾਅਦ, ਉਹਨਾਂ ਦਾ ਲਗਭੱਗ 8000 ਡਾਲਰਾਂ ਦਾ ਕਿਰਾਇਆ ਮੁਆਫ ਕੀਤਾ ਜਾਣਾ ਹੈ।
ਪਰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜਿਵੇਂ ਹੀ ਇਹਨਾਂ ਹੁਕਮਾਂ ਦੀ ਮਿਆਦ ਖਤਮ ਹੋਵੇਗੀ, ਉਸੀ ਸਮੇਂ ਘਰਾਂ ਵਿੱਚੋਂ ਕੱਢਣ ਅਤੇ ਕਿਰਾਇਦਾਰਾਂ ਦੀਆਂ ਹੋਰਨਾਂ ਪ੍ਰੇਸ਼ਾਨੀਆਂ ਵਿੱਚ ਹੜ੍ਹ ਜਿਹਾ ਆ ਜਾਏਗਾ। ਉਸੀ ਸਮੇਂ ਉਮੀਦ ਹੈ ਕਿ ਜੌਬਸੀਕਰ, ਜੌਬਕੀਪਰ ਨੂੰ ਵੀ ਖਤਮ ਕੀਤਾ ਜਾਵੇਗਾ। ਅਤੇ ਇਸ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋਣ ਦੀ ਉਮੀਦ ਹੈ।
ਇਹਨਾਂ ਹੁਕਮਾਂ ਦੀ ਆਖਰੀ ਤਰੀਕ ਤੋਂ ਇੱਕ ਦਿਨ ਬਾਅਦ ਘਰ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਯੂਨਿਅਨ ਇਸ ਮਸਲੇ ਦੇ ਸਥਾਈ ਹੱਲ ਕੀਤੇ ਜਾਣ ਦੀ ਮੰਗ ਕਰ ਰਹੀ ਹੈ। ਮਿਸ ਪਿਟੋਟੀ ਉੁਹਨਾਂ ਸਾਰੇ ਹੀ ਲੋਕਾਂ ਨੂੰ ਮਦਦ ਲੈਣ ਵਾਸਤੇ ਅੱਗੇ ਆਉਣ ਦੀ ਸਲਾਹ ਦਿੰਦੀ ਹੈ, ਜਿਨ੍ਹਾਂ ਨੂੰ ਕਿਰਾਏ ਦੇ ਮਕਾਨਾਂ ਕਾਰਨ ਮੁਸ਼ਕਲਾਂ ਹੋ ਰਹੀਆਂ ਹਨ।
ਜੇ ਤਸੀਂ ਜਾ ਕੋਈ ਜਾਣਕਾਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੇ ਤਾਂ ਨੈਸ਼ਨਲ ਡੈੱਟ ਹੈਲਪਲਾਈਨ ਨੂੰ 1800 007 007 ‘ਤੇ ਫੋਨ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਦੀ ਵੈਬਸਾਈਟ ਮਨੀਸਮਾਰਟ.ਗਵ.ਏਯੂ ਤੇ ਵੀ ਜਾਇਆ ਜਾ ਸਕਦਾ ਹੈ।
ਕਰੋਨਾਵਾਇਰਸ ਬਾਰੇ ਆਪਣੀ ਭਾਸ਼ਾ ਵਿੱਚ ਹੋਰ ਜਾਣਕਾਰੀ ਲੈਣ ਲਈ ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ ‘ਤੇ ਜਾਓ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।