SKIP TO MAIN CONTENT

ਮੈਲਬੌਰਨ 'ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਤਿਆਰੀਆਂ ਜ਼ੋਰਾ 'ਤੇ

Thousands celebrated Vaisakhi in the heart of Melbourne
Thousands celebrated Vaisakhi in the heart of Melbourne in April 2019. Source: SBS Punjabi

ਮੈਲਬੌਰਨ ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਲਈ ਸਿੱਖ ਗੁਰਦੁਆਰਿਆਂ, ਭਾਈਚਾਰਕ ਜਥੇਬੰਦੀਆਂ ਅਤੇ ਵਿਕਟੋਰੀਅਨ ਸੰਗਤ ਵੱਲੋਂ ਸਾਂਝੇ ਰੂਪ ਵਿੱਚ 'ਹਿਊਮੈਨੇਟੀ ਵਾਕ' ਦਾ ਆਯੋਜਨ ਕੀਤਾ ਜਾ ਰਿਹਾ ਹੈ। 9 ਨਵੰਬਰ ਨੂੰ ਹੋ ਰਹੇ ਇਸ ਵਿਸ਼ੇਸ਼ ਸਮਾਗਮ ਵਿੱਚ ਸ਼੍ਰੀ ਦਸਮੇਸ਼ ਪਾਈਪ ਬੈਂਡ (ਮਲੇਸ਼ਿਆਈ ਸਿੱਖ ਬੈਂਡ) ਉਚੇਚੇ ਤੌਰ 'ਤੇ ਸ਼ਾਮਿਲ ਹੋ ਰਿਹਾ ਹੈ। ਪੂਰੀ ਜਾਣਕਾਰੀ ਲਈ, ਜੰਗ ਬਹਾਦਰ ਸਿੰਘ ਪਨੂੰ ਜੋ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੇ ਸਕੱਤਰ ਹਨ, ਨਾਲ਼ ਇਹ ਵਿਸ਼ੇਸ਼ ਗੱਲਬਾਤ ਸੁਣੋ।

Published

Updated

By Preetinder Grewal

Source: SBS

Skip to podcast episode content

ਮੈਲਬੌਰਨ ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਲਈ ਸਿੱਖ ਗੁਰਦੁਆਰਿਆਂ, ਭਾਈਚਾਰਕ ਜਥੇਬੰਦੀਆਂ ਅਤੇ ਵਿਕਟੋਰੀਅਨ ਸੰਗਤ ਵੱਲੋਂ ਸਾਂਝੇ ਰੂਪ ਵਿੱਚ 'ਹਿਊਮੈਨੇਟੀ ਵਾਕ' ਦਾ ਆਯੋਜਨ ਕੀਤਾ ਜਾ ਰਿਹਾ ਹੈ। 9 ਨਵੰਬਰ ਨੂੰ ਹੋ ਰਹੇ ਇਸ ਵਿਸ਼ੇਸ਼ ਸਮਾਗਮ ਵਿੱਚ ਸ਼੍ਰੀ ਦਸਮੇਸ਼ ਪਾਈਪ ਬੈਂਡ (ਮਲੇਸ਼ਿਆਈ ਸਿੱਖ ਬੈਂਡ) ਉਚੇਚੇ ਤੌਰ 'ਤੇ ਸ਼ਾਮਿਲ ਹੋ ਰਿਹਾ ਹੈ। ਪੂਰੀ ਜਾਣਕਾਰੀ ਲਈ, ਜੰਗ ਬਹਾਦਰ ਸਿੰਘ ਪਨੂੰ ਜੋ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੇ ਸਕੱਤਰ ਹਨ, ਨਾਲ਼ ਇਹ ਵਿਸ਼ੇਸ਼ ਗੱਲਬਾਤ ਸੁਣੋ।

ਸਿੱਖ ਭਾਈਚਾਰਾ ਵਿਕਟੋਰੀਅਨ ਸਰਕਾਰ ਦੇ ਮਾਇਕ ਸਹਿਯੋਗ ਨਾਲ਼ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ਪੁਰਬ ਮਨਾ ਰਿਹਾ ਹੈ।

ਇਹ ਵਿਸ਼ੇਸ਼ ਸਮਾਗਮ ਅਤੇ ਹੋਰ ਸਬੰਧਿਤ ਕੋਸ਼ਿਸ਼ਾਂ ਅਕਤੂਬਰ ਅਤੇ ਨਵੰਬਰ 2019 ਦੌਰਾਨ ਕੀਤੀਆਂ ਜਾ ਰਹੀਆਂ ਹਨ।

ਵਿਕਟੋਰੀਅਨ ਸੰਸਦ ਦੇ ਇੱਕ ਸੈਸ਼ਨ ਦੌਰਾਨ ਬੋਲਦਿਆਂ ਪ੍ਰੀਮੀਅਰ ਡੈਨੀਅਲ ਐਂਡ੍ਰੂਜ਼ ਨੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦਾ 550 ਵਾਂ ਜਨਮ ਦਿਹਾੜਾ ਸਾਰੇ ਵਿਕਟੋਰੀਆ ਲਈ ਇੱਕ ਖਾਸ ਮੌਕਾ ਹੈ ਜਦੋਂ ਸਿੱਖ ਭਾਈਚਾਰੇ ਦੇ 'ਸ਼ਾਨਦਾਰ ਯੋਗਦਾਨ' ਪ੍ਰਤੀ ਸਤਿਕਾਰ ਵੀ ਪੇਸ਼ ਕੀਤਾ ਜਾਣਾ ਹੈ।

ਵਿਕਟੋਰੀਅਨ ਸਰਕਾਰ ਵੱਲੋਂ ਦਿੱਤੀ 200,000 ਡਾਲਰ ਦੀ ਗ੍ਰਾਂਟ 20 ਸਿੱਖ ਸੰਸਥਾਵਾਂ ਵਿੱਚ ਵੰਡੀ ਜਾ ਰਹੀ ਜਿੰਨ੍ਹਾਂ ਇਸ ਸਿਲਸਿਲੇ ਵਿੱਚ ਵਿਸ਼ੇਸ਼ ਸਮਾਗਮ ਕਰਵਾਉਣੇ ਹਨ।

ਗ੍ਰਾਂਟ ਦਾ ਸਭ ਤੋਂ ਵੱਡਾ ਹਿੱਸਾ $40,000, ਵਿਕਟੋਰੀਅਨ ਸਿੱਖ ਗੁਰਦਵਾਰਾ ਕੌਂਸਲ ਨੂੰ ਦਿੱਤਾ ਜਾ ਰਿਹਾ ਹੈ ਜੋ ਇਸਨੂੰ 'ਹਿਉਮੈਨਟੀ ਵਾਕ' ਦੇ ਪ੍ਰਬੰਧ ਲਈ ਵਰਤਣਗੇ।

Humanity Walk Nagar Kirtan
Source: Supplied

ਇਸ ਸਮਾਗਮ ਬਾਰੇ ਹੋਰ ਜਾਣਕਾਰੀ ਇਸ ਫੇਸਬੁੱਕ ਪੇਜ ਤੋਂ ਲਈ ਜਾ ਸਕਦੀ ਹੈ।

12 ਨਵੰਬਰ ਨੂੰ ਮੈਲਬੌਰਨ ਸ਼ਹਿਰ ਦੀਆਂ ਕਈ ਇਮਾਰਤਾਂ ਨੂੰ ਰੋਸ਼ਨ ਕੀਤਾ ਜਾਵੇਗਾ - ਇਸ ਵਿੱਚ ਫਲਿੰਡਰਸ ਸਟ੍ਰੀਟ ਸਟੇਸ਼ਨ, ਬੋਲਟੀ ਬ੍ਰਿਜ, ਆਰਟਸ ਸੈਂਟਰ, ਮੈਲਬੌਰਨ ਅਜਾਇਬ ਘਰ ਵੀ ਸ਼ਾਮਲ ਹੋਣਗੇ।

ਦੱਸਣਯੋਗ ਹੈ ਕਿ ਵਿਕਟੋਰੀਆ ਵਿੱਚ ਆਸਟਰੇਲੀਆ ਦੀ ਸਭ ਤੋਂ ਵੱਧ ਸਿੱਖ-ਗਿਣਤੀ ਰਹਿੰਦੀ ਹੈ - ਤਕਰੀਬਨ 52,000 ਸਿੱਖ ਇਸ ਵੇਲ਼ੇ ਵਿਕਟੋਰੀਆ ਦੇ ਵਸਨੀਕ ਹਨ।

SBS Punjabi ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ Facebook ਤੇ Twitter 'ਤੇ ਫੌਲੋ ਕਰੋ। 

Latest podcast episodes

Follow SBS Punjabi

Download our apps

Watch on SBS

Punjabi News

Stream now