ਚਾਈਲਡਕੇਅਰ ਨੂੰ ਕਿਫਾਇਤੀ ਬਨਾਉਣਾ ਬਣਿਆ ਮੁੱਖ ਚੋਣ ਮੁੱਦਾ

A child plays with toys at Narrabundah Cottage Childcare Centre in Canberra, Sunday, May 2, 2021. (AAP Image/Lukas Coch) NO ARCHIVING

ਸਿਡਨੀ ਦੇ ਇੱਕ ਚਾਈਲਡਕੇਅਰ ਸੈਂਟਰ 'ਚ ਖੇਡਦੇ ਬੱਚੇ ਦੀ ਤਸਵੀਰ Source: AAP

ਆਸਟ੍ਰੇਲੀਆ 'ਚ ਚਾਈਲਡਕੇਅਰ ਮਹਿੰਗਾ ਹੋਣ ਕਰਕੇ ਨੌਕਰੀ ਜਾਂ ਬੱਚਿਆਂ ਦੀ ਦੇਖਭਾਲ 'ਚੋਂ ਕਿਸੇ ਇੱਕ ਨੂੰ ਚੁਨਣ ਲਈ ਮਾਪੇ ਮਜਬੂਰ ਹਨ। ਦੂਜੇ ਪਾਸੇ ਮੁੱਖ ਧਿਰਾਂ ਵੀ ਚਾਈਲਡਕੇਅਰ ਨੂੰ ਕਿਫਾਇਤੀ ਬਨਾਉਣ ਦੇ ਵਾਅਦੇ ਕਰ ਰਹੀਆਂ ਹਨ।


ਆਸਟ੍ਰੇਲੀਆ ਦੇ ਪਰਿਵਾਰਾਂ ਨੂੰ ਚਾਈਲਡਕੇਅਰ 'ਤੇ ਇੱਕ ਦਿਨ ਦਾ 188 ਡਾਲਰ ਤੱਕ ਭੁਗਤਾਨ ਕਰਨਾ ਪੈ ਸਕਦਾ ਹੈ, ਜਿਸ ਨਾਲ ਬਹੁਤ ਪਰਿਵਾਰਾਂ ਨੂੰ ਬੱਜਟ ਦਾ ਸੰਤੁਲਨ ਬਣਾਏ ਰੱਖਣ 'ਚ ਮੁਸ਼ਕਿਲ ਆ ਸਕਦੀ ਹੈ।

ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਦੋਵੇਂ ਮੁਖ ਧਿਰਾਂ ਕਹਿ ਰਹੀਆਂ ਹਨ ਕੇ ਉਨ੍ਹਾਂ ਕੋਲ ਚਾਈਲਡਕੇਅਰ ਨੂੰ ਜ਼ਿਆਦਾ ਕਿਫਾਇਤੀ ਬਨਾਉਣ ਦੀਆਂ ਯੋਜਨਾਵਾਂ ਹਨ। ਸਿਡਨੀ ਦੀ ਸਟੈਫਨੀ ਪੇਟਰੀਡਜ਼ ਨੂੰ ਚਾਈਲਡਕੇਅਰ ਦੀ ਲਾਗਤ ਕਾਰਨ ਮਨਪਸੰਦ ਦਾ ਕੰਮ ਛੱਡ ਕੇ ਘਰ ਰਹਿ ਕੇ ਬੱਚਿਆਂ ਦੀ ਦੇਖਭਾਲ ਕਰਨੀ ਪੈ ਰਹੀ ਹੈ।

ਦੋਵੇਂ ਮੁਖ ਧਿਰਾਂ ਪੇਟਰੀਡਜ਼ ਦੀ ਵੋਟ ਲਈ ਲੜ ਰਹੀਆਂ ਹਨ। ਪੇਟਰੀਡਜ਼ ਦਾ ਕਹਿਣਾ ਹੈ ਕੇ ਉਹ ਕੰਮ 'ਤੇ ਵਾਪਸ ਜਾਣਾ ਚਾਹੁੰਦੀ ਹੈ ਪਾਰ ਚਾਈਲਡਕੇਅਰ ਦੀ ਲਾਗਤ ਕਾਰਨ ਉਸ ਨੂੰ ਘਰ ਰਹਿ ਕੇ ਬੱਚਿਆਂ ਦੀ ਦੇਖਭਾਲ ਕਰਨੀ ਪਵੇਗੀ।


Share

Follow SBS Punjabi

Download our apps

Watch on SBS

Punjabi News

Watch now