ਮਨਪ੍ਰੀਤ ਸਿੰਘ ਮੈਲਬਰਨ ਦੇ ਦੱਖਣ ਪੂਰਬੀ ਇਲਾਕੇ ਡੈਂਡੀਨੌਂਗ ਵਿਚ ਪਿਛਲੇ ਕਈ ਸਾਲਾਂ ਤੋਂ ਇਕ ਅਕਾਊਂਟੈਂਟ ਵਜੋਂ ਸੇਵਾਵਾਂ ਦੇ ਰਹੇ ਹਨ।
ਉਨ੍ਹਾਂ ਸਾਡੇ ਨਾਲ਼ ਛੋਟੇ ਕਾਰੋਬਾਰਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਕੁਝ ਜ਼ਰੂਰੀ ਨੁਕਤੇ ਸਾਂਝੇ ਕੀਤੇ।
ਇਸ ਦੌਰਾਨ ਉਨ੍ਹਾਂ ਨੇ 'ਸਿੰਗਲ ਟੱਚ ਪੇਰੋਲ' ਪ੍ਰੋਗਰਾਮ, ਸੁਪਰ, ਏ ਟੀ ਓ ਦੁਆਰਾ ਕੀਤੇ ਜਾਂਦੇ ਆਡਿਟ, ਕਾਰੋਬਾਰਾਂ ਨੂੰ ਖਰੀਦਣ ਜਾਂ ਵੇਚਣ ਵਾਲੇ ਸਾਵਧਾਨੀ ਯੋਗ ਗੱਲਾਂ ਅਤੇ 'ਐਸੇਟ ਰਾਈਟ ਆਫ' ਨਾਲ ਜੁੜੇ ਸੁਆਲਾਂ ਦੇ ਵੀ ਜੁਆਬ ਦਿੱਤੇ।

ਉਨ੍ਹਾਂ ਦੱਸਿਆ ਕਿ ਛੋਟੇ ਕਾਰੋਬਾਰਾਂ ਨੂੰ ਵਧੀਆ ਢੰਗ ਨਾਲ਼ ਚਲਾਉਣ ਲਈ ਜਿਥੇ ਉਨ੍ਹਾਂ ਦੀ ਕਾਰਜਸ਼ਾਲੀ ਨੂੰ ਸਮਝਣ ਦੀ ਲੋੜ ਹੁੰਦੀ ਹੈ ਉਥੇ ਨਵੇਂ ਨਿਯਮਾਂ ਨਾਲ ਅਪਡੇਟ ਰਹਿਣਾ, ਸਮੇਂ-ਸਮੇਂ 'ਤੇ ਏ ਟੀ ਓ ਦੁਆਰਾ ਦਿੱਤੀ ਜਾਣਕਾਰੀ ਨੂੰ ਸਮਝਣਾ, ਪੇਪਰ-ਵਰਕ ਦੀ ਮਹੱਤਤਾ ਅਤੇ ਉਸਦੀ ਸਾਂਭ-ਸੰਭਾਲ ਵੀ ਕਾਫ਼ੀ ਅਹਿਮ ਰੋਲ ਅਦਾ ਕਰਦੀ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਸੁਣੋ ਉਨ੍ਹਾਂ ਨਾਲ਼ ਕੀਤੀ ਇਹ ਵਿਸ਼ੇਸ਼ ਇੰਟਰਵਿਊ।




