'ਸੌਕੁਰੂਸ' ਵਿੱਚ ਚੁਣੇ ਗਏ ਨੌਂ ਖਿਡਾਰੀਆਂ ਵਿਚੋਂ ਪੰਜ ਖਿਡਾਰੀ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ। ਬਹੁਤ ਸਾਰੇ ਹੋਰ ਖਿਡਾਰੀ ਆਸਟ੍ਰੇਲੀਆ ਵਿੱਚ ਪੈਦਾ ਹੋਏ ਸਨ ਪਰ ਉਹ ਪ੍ਰਵਾਸ ਨਾਲ ਸੰਬੰਧ ਰੱਖਦੇ ਹਨ।
ਫੁੱਟਬਾਲ ਪੋਡਕਾਸਟ ‘ਫੁਟਬੋਲ ਇਨਫਿਨੀਟੋ’ ਦੇ ਵਿਸ਼ਲੇਸ਼ਣ ਨੇ ਪਾਇਆ ਕਿ ਆਸਟ੍ਰੇਲੀਆ, ਵਿਸ਼ਵ ਕੱਪ ਦੇ ਖੇਤਰ ਵਿੱਚ ਸਭ ਤੋਂ ਵੱਧ ਸੱਭਿਆਚਾਰਕ ਤੌਰ ਉੱਤੇ ਵਿਭਿੰਨ ਟੀਮਾਂ ਵਿੱਚੋਂ ਇੱਕ ਹੈ।
ਇਸਤੋਂ ਇਲਾਵਾ ਸਿਰਫ਼ ਮੋਰੋਕੋ, ਟਿਊਨੀਸ਼ੀਆ, ਸੇਨੇਗਲ, ਕਤਰ ਅਤੇ ਵੇਲਜ਼ ਵਿੱਚ ਹੀ ਟੀਮ ਦੇ ਅਜਿਹੇ ਵਧੇਰੇ ਖਿਡਾਰੀ ਹਨ ਜੋ ਕਿਸੇ ਹੋਰ ਦੇਸ਼ ਵਿੱਚ ਪੈਦਾ ਹੋਏ ਸਨ।
ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਟੀਮ ਦੀ ਘੋਸ਼ਣਾ ਕਰਨ ਤੋਂ ਬਾਅਦ ਸੌਕੁਰੂਸ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਲਾਈਨਅੱਪ ਆਸਟਰੇਲੀਆ ਦੇ ਵਿਭਿੰਨ ਪ੍ਰਵਾਸੀ ਇਤਿਹਾਸ ਨੂੰ ਦਰਸਾਉਂਦਾ ਹੈ।
'ਵਿਕਟੋਰੀਆ ਯੂਨੀਵਰਸਿਟੀ ਦੇ ਕਾਲਜ ਆਫ ਸਪੋਰਟ ਐਂਡ ਐਕਸਰਸਾਈਜ਼ ਸਾਇੰਸ' ਤੋਂ ਪ੍ਰੋਫੈਸਰ ਰੈਮਨ ਸਪਾਈਜ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਖੇਡਾਂ ਵਿੱਚ ਵਿਭਿੰਨਤਾ ਉਮੀਦ ਪੈਦਾ ਕਰ ਸਕਦੀ ਹੈ।
ਦੱਸਣਯੋਗ ਹੈ ਕਿ ਦੁਨੀਆ ਦੀਆਂ ਕਈ ਸਰਬੋਤਮ ਫੁੱਟਬਾਲ ਟੀਮਾਂ ਵਿੱਚ ਵਿਭਿੰਨ ਪਿਛੋਕੜ ਵਾਲੇ ਖਿਡਾਰੀ ਹਨ।
2018 ਵਿਸ਼ਵ ਕੱਪ ਵਿੱਚ ਫਰਾਂਸ ਦੀ ਜੇਤੂ ਟੀਮ ਦੇ 23 ਮੈਂਬਰੀ ਟੀਮ ਵਿੱਚੋਂ 16 ਦੂਜੇ ਦੇਸ਼ ਪੈਦਾ ਹੋਏ ਸਨ।