ਵਿਸ਼ਵਵਿਆਪੀ ਪ੍ਰਭਾਵ ਛੱਡ ਰਹੀ 12 ਸਾਲਾ ਲੇਖਿਕਾ, ਐਸ਼ਲੀਨ ਖੇਲਾ

ashleen khela lead asset.png

ਪ੍ਰਕਾਸ਼ਨ ਦੇ ਖਰਚਿਆਂ ਨੂੰ ਪੂਰਾ ਕਰਨ ਲਈ, ਐਸ਼ਲੀਨ ਨੇ ਬੋਤਲਾਂ ਅਤੇ ਕੈਨਸ ਆਦਿ ਰੀਸਾਈਕਲ ਕੀਤੇ, ਆਪਣੇ ਪਿਗੀ ਬੈਂਕ ਬਚਤ ਦੀ ਵਰਤੋਂ ਕੀਤੀ, ਅਤੇ ਪੌਦਿਆਂ ਦੇ ਬੂਟੇ ਵੀ ਵੇਚੇ। Credit: Amarjeet Khela

ਸਿਰਫ਼ 12 ਸਾਲ ਦੀ ਉਮਰ ਵਿੱਚ, ਐਸ਼ਲੀਨ ਖੇਲਾ ਨੇ ਉਹ ਕੁਝ ਪ੍ਰਾਪਤ ਕਰ ਲਿਆ ਹੈ ਜਿਸ ਦਾ ਬਹੁਤ ਸਾਰੇ ਲੋਕ ਸਿਰਫ ਸੁਪਨਾ ਹੀ ਦੇਖ ਸਕਦੇ ਹਨ - ਇੱਕ ਪ੍ਰਕਾਸ਼ਿਤ ਲੇਖਿਕਾ ਹੋਣ ਦੇ ਨਾਲ ਨਾਲ ਐਸ਼ਲੀਨ ਮੁੱਢਲੀਆਂ ਜ਼ਰੂਰਤਾਂ ਤੋਂ ਵਾਂਝੇ ਬੱਚਿਆਂ ਲਈ ਉਮੀਦ ਦੀ ਕਿਰਨ ਵੀ ਬਣ ਗਈ ਹੈ। ਦੋ ਕਿਤਾਬਾਂ ਪਹਿਲਾਂ ਹੀ ਪ੍ਰਕਾਸ਼ਿਤ ਕਰ ਚੁੱਕੀ ਅਤੇ ਇਸ ਸਮੇਂ ਆਪਣੀ ਤੀਜੀ ਕਿਤਾਬ ਲਿਖ ਰਹੀ ਐਸ਼ਲੀਨ ਦੀ ਕਹਾਣੀ ਇਸ ਪੌਡਕਾਸਟ ਰਾਹੀਂ ਜਾਣੋ...


ਮੁੱਖ ਨੁਕਤੇ:
  • ਪ੍ਰਕਾਸ਼ਨ ਦੇ ਖਰਚਿਆਂ ਨੂੰ ਪੂਰਾ ਕਰਨ ਲਈ, ਐਸ਼ਲੀਨ ਨੇ ਬੋਤਲਾਂ ਅਤੇ ਕੈਨਸ ਆਦਿ  ਰੀਸਾਈਕਲ ਕੀਤੇ, ਆਪਣੇ ਪਿਗੀ ਬੈਂਕ ਬਚਤ ਦੀ ਵਰਤੋਂ ਕੀਤੀ, ਅਤੇ ਪੌਦਿਆਂ ਦੇ ਬੂਟੇ ਵੀ ਵੇਚੇ।
  • ਐਸ਼ਲੀਨ ਦਾ ਲਿਖਣ ਲਈ ਪਿਆਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਸਿਰਫ਼ ਅੱਠ ਸਾਲ ਦੀ ਸੀ।
  • ਐਸ਼ਲੀਨ ਖੇਲਾ ਦੀ ਯਾਤਰਾ ਹੁਣੇ ਸ਼ੁਰੂ ਹੋਈ ਹੈ, ਪਰ ਉਸਦਾ ਪ੍ਰਭਾਵ ਪਹਿਲਾਂ ਹੀ ਦੁਨੀਆ ਭਰ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ।
ਐਸ਼ਲੀਨ ਦਾ ਲਿਖਣ ਲਈ ਪਿਆਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਸਿਰਫ ਅੱਠ ਸਾਲ ਦੀ ਸੀ।

ਆਪਣੇ ਆਲੇ ਦੁਆਲੇ ਦੀ ਦੁਨੀਆ ਤੋਂ ਪ੍ਰੇਰਿਤ ਹੋ ਕੇ ਕੁਝ ਸੁਧਾਰਨ ਦੀ ਇੱਛਾ ਰੱਖਣ ਵਾਲੀ ਐਸ਼ਲੀਨ ਨੇ ਆਪਣੀ ਪਹਿਲੀ ਕਿਤਾਬ ਦੀ ਸ਼ੁਰੂਆਤ ਕੀਤੀ। ਜਦੋਂ ਉਹ 11 ਸਾਲ ਦੀ ਹੋਈ, ਐਸ਼ਲੀਨ ਨੇ ਨਾ ਸਿਰਫ਼ ਆਪਣੀ ਪਹਿਲੀ ਕਿਤਾਬ ਪੂਰੀ ਕਰ ਲਈ ਸੀ, ਸਗੋਂ ਇਸਨੂੰ ਪ੍ਰਕਾਸ਼ਿਤ ਵੀ ਕਰ ਲਿਆ ਸੀ।

ਹੁਣ, 12 ਸਾਲ ਦੀ ਉਮਰ ਵਿੱਚ, ਉਹ ਆਪਣੀ ਤੀਜੀ ਕਿਤਾਬ 'ਤੇ ਕੰਮ ਕਰਨ ਵਿੱਚ ਰੁੱਝੀ ਹੋਈ ਹੈ ਅਤੇ ਇਸ ਵਾਸਤੇ ਉਹ ਸ਼ਾਮ ਨੂੰ, ਵੀਕਐਂਡ 'ਤੇ ਅਤੇ ਸਕੂਲ ਦੀਆਂ ਛੁੱਟੀਆਂ ਦੌਰਾਨ ਸਮਾਂ ਕੱਢਦੀ ਹੈ।
book title.jpg
ਐਸ਼ਲੀਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਦੂਜੀ ਪੁਸਤਕ 'Journey through her jersey' ਦਾ ਕਵਰ Credit: Amarjeet Khela
ਉਸਦੀਆਂ ਕਿਤਾਬਾਂ ਮੁੱਖ ਤੌਰ 'ਤੇ ਫਿਕਸ਼ਨ 'ਤੇ ਕੇਂਦ੍ਰਿਤ ਹਨ, ਜਿਨ੍ਹਾਂ ਦੇ ਵਿਸ਼ੇ ਮਹਿਲਾ ਸਸ਼ਕਤੀਕਰਨ ਅਤੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਬੱਚਿਆਂ ਦੀ ਮਦਦ ਦੇ ਆਲੇ-ਦੁਆਲੇ ਕੇਂਦਰਿਤ ਹਨ।

ਐਸ਼ਲੀਨ ਕਹਿੰਦੀ ਹੈ ਕਿ, “ਮੈਂ ਆਪਣੀਆਂ ਲਿਖਤਾਂ ਨੂੰ ਮਹੱਤਵਪੂਰਨ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੇ ਇੱਕ ਪਲੇਟਫਾਰਮ ਵਜੋਂ ਵਰਤਦੀ ਹਾਂ ਤਾਂ ਕਿ ਹੋਰਨਾਂ ਦੇ ਜੀਵਨ ਵਿੱਚ ਫ਼ਰਕ ਲਿਆਂਦਾ ਜਾ ਸਕੇ।”

ਪ੍ਰੇਰਨਾ ਤੋਂ ਪ੍ਰਾਪਤੀ ਤੱਕ

ਐਸ਼ਲੀਨ ਦੀ ਲਿਖਾਰੀ ਵਜੋਂ ਪ੍ਰਤਿਭਾ ਨੇ ਇੱਕ ਮਹੱਤਵਪੂਰਨ ਮੋੜ ਉਸ ਸਮੇਂ ਲਿਆ ਜਦੋਂ ਉਸਨੇ ਭਾਰਤ ਦੀ ਯਾਤਰਾ ਦੌਰਾਨ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਦੇਖਿਆ।

“ਇਹਨਾਂ ਬੱਚਿਆਂ ਦੇ ਸੰਘਰਸ਼ਾਂ ਤੋਂ ਪ੍ਰੇਰਿਤ ਹੋ ਕੇ, ਮੈਂ ਉਨ੍ਹਾਂ ਨੂੰ ਸਿਰਫ ਇੱਕ ਵਾਰ ਦੀ ਮਦਦ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੀ ਸੋਚੀ। ਇਸ ਵਾਸਤੇ ਮੈਂ ਇੱਕ ਕਿਤਾਬ ਲਿਖਣ ਦੀ ਸੋਚੀ ਅਤੇ ਇਸ ਤੋਂ ਹੋਣ ਵਾਲੀ ਕਮਾਈ ਨੂੰ ਇਨ੍ਹਾਂ ਬੱਚਿਆਂ ਦੀ ਮਦਦ ਲਈ ਸਮਰਪਿਤ ਕੀਤਾ”, ਐਸ਼ਲੀਨ ਨੇ ਦੱਸਿਆ ।

ਭਾਰਤ ਦੀ ਆਪਣੀ ਹਾਲੀਆ ਫੇਰੀ ਵਿੱਚ, ਐਸ਼ਲੀਨ ਦਾ ਸੁਪਨਾ ਸਾਕਾਰ ਹੋਇਆ।
shared image.jfif
ਸਕੂਲੀ ਬੱਚਿਆਂ ਲਈ ਲੈਪਟੋਪ Credit: Amarjeet Khela
ਉਸਨੇ ਆਪਣੀਆਂ ਕਿਤਾਬਾਂ ਤੋਂ ਪ੍ਰਾਪਤ ਆਮਦਨੀ ਨੂੰ ਸਕੂਲੀ ਬੱਚਿਆਂ ਨੂੰ ਲੈਪਟਾਪ, ਲੋੜਵੰਦਾਂ ਲਈ ਗਰਮ ਕੱਪੜੇ ਅਤੇ ਗਰੀਬ ਬੱਚਿਆਂ ਲਈ ਤਾਜ਼ੇ ਫਲ ਪ੍ਰਦਾਨ ਕਰਨ ਲਈ ਵਰਤਿਆ।

ਪ੍ਰਕਾਸ਼ਨ ਲਈ ਚੁਣੌਤੀਆਂ ਨੂੰ ਪਾਰ ਕਰਨਾ

ਕਿਤਾਬ ਦੇ ਪ੍ਰਕਾਸ਼ਨ ਲਈ ਫੰਡ ਇਕੱਠੇ ਕਰਨਾ ਇੱਕ ਚੁਣੌਤੀਪੂਰਨ ਕੰਮ ਹੁੰਦਾ ਹੈ, ਪਰ ਐਸ਼ਲੀਨ ਇਸਨੂੰ ਸੰਭਵ ਬਣਾਉਣ ਲਈ ਦ੍ਰਿੜ ਸੀ।

ਐਸ਼ਲੀਨ ਨੇ ਦੱਸਿਆ, “ਪ੍ਰਕਾਸ਼ਨ ਦੇ ਖਰਚਿਆਂ ਨੂੰ ਪੂਰਾ ਕਰਨ ਲਈ, ਮੈਂ ਬੋਤਲਾਂ ਅਤੇ ਕੈਨਸ ਆਦਿ ਰੀਸਾਈਕਲ ਕੀਤੇ, ਆਪਣੇ ਪਿਗੀ ਬੈਂਕ ਬਚਤ ਦੀ ਵਰਤੋਂ ਕੀਤੀ, ਅਤੇ ਪੌਦਿਆਂ ਦੇ ਬੂਟੇ ਵੀ ਵੇਚੇ।”

ਯੰਗ ਸਿਟੀਜ਼ਨ ਆਫ਼ ਦ ਈਅਰ 2024

ਉਸਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਸਨਮਾਨ ਵਿੱਚ, ਐਸ਼ਲੀਨ ਨੂੰ ਹਾਲ ਹੀ ਵਿੱਚ ‘ਯੰਗ ਸਿਟੀਜ਼ਨ ਆਫ਼ ਦ ਈਅਰ 2024’ ਦਾ ਵੱਕਾਰੀ ਖਿਤਾਬ ਦਿੱਤਾ ਗਿਆ ਹੈ।
Young Australian of the Year.jpg
ਯੰਗ ਆਸਟ੍ਰੇਲੀਅਨ ਆਫ ਦਾ ਯੀਅਰ ਸਨਮਾਨ Credit: Amarjeet Khela
ਉਮਰ ਸਿਰਫ ਇੱਕ ਸੰਖਿਆ ਹੈ

ਐਸ਼ਲੀਨ ਦੀ ਕਹਾਣੀ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਫਰਕ ਲਿਆਉਣ ਦੀ ਗੱਲ ਆਉਂਦੀ ਹੈ ਤਾਂ ਉਮਰ ਸਿਰਫ ਇੱਕ ਸੰਖਿਆ ਹੀ ਸਾਬਤ ਹੁੰਦੀ ਹੈ।

ਭਾਵੇਂ ਇਹ ਲਿਖਣ, ਪਰਉਪਕਾਰ, ਜਾਂ ਸਿਰਫ ਦੂਜਿਆਂ ਪ੍ਰਤੀ ਦਿਆਲਤਾ ਦਿਖਾਉਣ ਦੁਆਰਾ ਹੋਵੇ, ਹਰ ਕਿਸੇ ਵਿੱਚ ਤਬਦੀਲੀ ਲਿਆਉਣ ਦੀ ਸਮਰੱਥਾ ਹੈ।
IMG-20250212-WA0024.jpg
ਜਿਨ੍ਹਾਂ ਤੋਂ ਐਸ਼ਲੀਨ ਖੇਲਾ ਨੂੰ ਪ੍ਰੇਰਨਾ ਮਿਲੀ। Credit: Amarjeet Khela
ਐਸ਼ਲੀਨ ਹਰ ਜਗ੍ਹਾ ਨੌਜਵਾਨਾਂ ਨੂੰ ਉਨ੍ਹਾਂ ਦੇ ਜਨੂੰਨ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਦੀ ਹੈ, ਭਾਵੇਂ ਉਨ੍ਹਾਂ ਦੀ ਉਮਰ ਕੋਈ ਵੀ ਹੋਵੇ, ਅਤੇ ਉਨ੍ਹਾਂ ਨੂੰ ਯਾਦ ਦਿਵਾਉਂਦੀ ਹੈ ਕਿ ਉਹ ਵੀ ਮਹਾਨ ਚੀਜ਼ਾਂ ਪ੍ਰਾਪਤ ਕਰ ਸਕਦੇ ਹਨ।

ਐਸ਼ਲੀਨ ਖੇਲਾ ਦੀ ਯਾਤਰਾ ਹੁਣੇ ਸ਼ੁਰੂ ਹੋਈ ਹੈ, ਪਰ ਉਸਦਾ ਪ੍ਰਭਾਵ ਪਹਿਲਾਂ ਹੀ ਮਹਿਸੂਸ ਕੀਤਾ ਜਾ ਰਿਹਾ ਹੈ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਵਿਸ਼ਵਵਿਆਪੀ ਪ੍ਰਭਾਵ ਛੱਡ ਰਹੀ 12 ਸਾਲਾ ਲੇਖਿਕਾ, ਐਸ਼ਲੀਨ ਖੇਲਾ | SBS Punjabi