ਮੈਲਬੌਰਨ ਦੇ ਵਸਨੀਕ ਤਰਲੋਚਨ ਸਿੰਘ, ਰੁਜ਼ਗਾਰ ਲਈ ਪਿਛਲੇ ਕੁਝ ਸਾਲਾਂ ਤੋਂ ਟੈਕਸੀ ਸਨਅਤ ਉੱਤੇ ਨਿਰਭਰ ਹਨ ਪਰ ਨਾਲ਼-ਨਾਲ਼ ਉਨ੍ਹਾਂ ਆਪਣੇ 'ਅੰਦਰ ਦੇ ਕਲਾਕਾਰ' ਨੂੰ ਵੀ ਜਿਉਂਦਾ ਰਖਣ ਦੀ ਕੋਸ਼ਿਸ਼ ਕੀਤੀ ਹੈ।
ਆਪਣੇ ਰੁਝੇਵਿਆਂ ਵਿੱਚੋਂ ਵਕਤ ਕੱਢਦੇ ਹੋਏ ਆਪਣੀ ਕਲਾ ਨੂੰ ਹੋਰ ਨਿਖਾਰਦਿਆਂ ਉਹ ਇੱਕ ਥੀਏਟਰ ਕਲਾਕਾਰ ਵਜੋਂ ਸਥਾਪਿਤ ਹੋਣ ਲਈ ਯਤਨਸ਼ੀਲ ਹਨ।
ਵੰਨ-ਸੁਵੰਨੀਆਂ ਅਵਾਜ਼ਾਂ ਕੱਢਣ ਦਾ ਫਨ ਰੱਖਣ ਵਾਲ਼ੇ ਤਰਲੋਚਨ ਸਿੰਘ ਨੇ ਆਪਣੇ ਯੂਨੀਵਰਸਿਟੀ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ 'ਮਿਮਿਕਰੀ' ਉਨ੍ਹਾਂ ਦਾ ਇੱਕ ਅਜਿਹਾ ਸ਼ੌਕ ਸੀ ਜਿਸਨੇ ਉਨ੍ਹਾਂ ਨੂੰ ਭਾਰਤ ਵਿੱਚ ਕੌਮੀ ਪੱਧਰ ਉੱਤੇ ਪ੍ਰਸਿੱਧੀ ਦਵਾਈ।
"ਮੈਂ ਪਸ਼ੂ-ਪੰਛੀਆਂ, ਕੋਲ਼ੇ ਆਲਾ ਇੰਜਣ, ਰੇਲ ਗੱਡੀ, ਡੋਨਲਡ ਡੱਕ, ਘੁੰਗਰੂ, ਪੰਜੇਬਾਂ ਆਦਿ ਦੀ ਆਵਾਜ਼ ਬੜੇ ਹੀ ਸਹਿਜੇ ਕੱਢ ਸਕਦਾ ਹਾਂ। ਇਹਨਾਂ ਅਵਾਜ਼ਾਂ ਸਦਕੇ ਹੀ ਮੈਂ ਭਾਰਤ ਦਾ ਕਈ ਵਾਰ ਕੌਮੀ ਚੈਂਪੀਅਨ ਰਹਿ ਚੁੱਕਿਆ ਹਾਂ," ਉਨ੍ਹਾਂ ਦੱਸਿਆ।
ਹਰਿਆਣਾ ਦੇ ਕਰਨਾਲ ਇਲਾਕੇ ਨਾਲ਼ ਸਬੰਧਿਤ ਇਸ ਕਲਾਕਾਰ ਨੇ ਕੁਰੂਕਸ਼ੇਤਰਾ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਆਪਣੇ ਫਨ ਨੂੰ ਹੋਰ ਨਿਖਾਰਿਆ।
ਆਸਟ੍ਰੇਲੀਆ ਆਉਣ ਤੋਂ ਪਹਿਲਾਂ ਉਹ ਕੁਝ ਨਾਮੀ ਫ਼ਿਲਮਾਂ ਅਤੇ ਸੀਰੀਅਲਾਂ ਵਿੱਚ ਵੀ ਕੰਮ ਕਰ ਚੁੱਕੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ…..



