ਸੁਮੀਤ ਢਿੱਲੋਂ ਮਿਆਰੀ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉੱਭਰਦਾ ਇੱਕ ਵੱਡਾ ਨਾਂ ਹੈ।
ਹਾਲ ਹੀ ਵਿੱਚ ਉਸਨੂੰ ਜਿੱਥੇ 'ਜੀਵੇ ਪੰਜਾਬ' ਦੇ ਸੈੱਟ 'ਤੇ ਗਾਉਣ ਦਾ ਮੌਕਾ ਮਿਲਿਆ ਉਥੇ ਆਉਣ ਵਾਲ਼ੇ ਸਮੇ ਵਿੱਚ ਨੇਟਫਲਿਕਸ ਉੱਤੇ ਰਿਲੀਜ਼ ਹੋ ਰਹੀ ਇੱਕ ਪੰਜਾਬੀ ਫਿਲਮ ਵਿੱਚ ਉਸਨੇ ਪਿੱਠਵਰਤੀ ਗਾਇਕਾ ਵਜੋਂ ਆਪਣੀ ਆਵਾਜ਼ ਵੀ ਦਿੱਤੀ ਹੈ।
ਉਹ ਅਕਸਰ ਆਪਣੇ ਗੀਤਾਂ ਨੂੰ ਸੁਨਣ ਵਾਲਿਆਂ ਤੱਕ ਪਹੁੰਚਦਾ ਕਰਨ ਲਈ ਯੂਟਿਯੂਬ, ਫੇਸਬੁੱਕ ਤੇ ਇੰਸਟਾਗ੍ਰਾਮ ਵਰਗੇ ਮਾਧਿਅਮਾਂ ਦਾ ਸਹਾਰਾ ਲੈਂਦੀ ਹੈ।
"ਸੋਸ਼ਲ ਮੀਡਿਆ 'ਤੇ ਮਿਲਦਾ ਪਿਆਰ-ਸਤਿਕਾਰ ਮੇਰੇ ਲਈ ਬਹੁਤ ਅਹਿਮ ਹੈ। ਓਥੋਂ ਮਿਲਦੀ ਸ਼ਾਬਾਸ਼ੇ, ਹੱਲਾਸ਼ੇਰੀ ਤੇ ਪ੍ਰੇਰਣਾ ਸਦਕਾ ਮੈਂ ਆਪਣੇ ਆਪ ਨੂੰ ਲੋਕ-ਮਨਾਂ ਵਿੱਚ ਪ੍ਰਵਾਨ ਹੁੰਦਿਆਂ ਵੇਖਣਾ ਚਾਹੁੰਦੀ ਹਾਂ," ਸੁਮੀਤ ਨੇ ਐਸ ਬੀ ਐਸ ਨਾਲ਼ ਇੰਟਰਵਿਊ ਦੌਰਾਨ ਆਖਿਆ।

ਪੰਜਾਬੀ ਗਾਇਕਾ ਸੁਮੀਤ ਢਿੱਲੋਂ, ਐਸ ਬੀ ਐਸ ਸਟੂਡੀਓ, ਮੈਲਬੌਰਨ ਵਿੱਚ ਇੰਟਰਵਿਊ ਦੌਰਾਨ Credit: Preetinder Grewal/SBS Punjabi
ਉਸਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਸੀ ਜਿਸ ਕਰਕੇ ਉਸਦੇ ਮਾਪਿਆਂ ਨੇ ਉਸਨੂੰ ਉੱਘੀ ਪੰਜਾਬੀ ਲੋਕ-ਗਾਇਕਾ ਗੁਰਮੀਤ ਬਾਵਾ ਦੀ ਬੇਟੀ ਲਾਚੀ ਬਾਵਾ ਕੋਲ਼ ਸਿਖਲਾਈ ਲਈ ਭੇਜਣਾ ਸ਼ੁਰੂ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਵਿੱਚ ਲੋਕ ਗਾਇਕੀ ਤੇ ਕਵੀਸ਼ਰੀ ਵਿੱਚ ਅਕਸਰ ਪਹਿਲੀ-ਦੂਜੀ ਥਾਂ ਹਾਸਿਲ ਕਰਨ ਵਾਲੀ ਸੁਮੀਤ ਲਈ ਗਾਇਕੀ ਨੂੰ ਕਰੀਅਰ ਬਣਾਉਣਾ ਇੱਕ ਚੁਣੌਤੀ ਭਰਿਆ ਕੰਮ ਸੀ।

ਪੰਜਾਬੀ ਗਾਇਕਾ ਸੁਮੀਤ ਢਿੱਲੋਂ ਦੀ 'ਜੀਵੇ ਪੰਜਾਬ ਗਾਇਕੀ' ਸ਼ੋ ਦੌਰਾਨ ਦੀ ਤਸਵੀਰ Credit: Photo courtesy DE Classic
ਇਸੇ ਕੜ੍ਹੀ ਤਹਿਤ ਉਹ ਮੈਲਬੌਰਨ ਵਿੱਚ 'ਰੂਹਦਾਰੀਆਂ' ਸ਼ੋ ਵਿੱਚ ਹਾਜ਼ਿਰ ਹੋ ਰਹੀ ਹੈ ਜਿਥੇ ਉਹ ਸਥਾਨਿਕ ਪ੍ਰਤਿਭਾਸ਼ਾਲੀ ਨੌਜਵਾਨ ਗਾਇਕ ਅਗਮ ਸ਼ਾਹ ਨਾਲ਼ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰੇਗੀ।
ਸੁਮੀਤ ਢਿੱਲੋਂ ਨਾਲ਼ ਇੰਟਰਵਿਊ ਅਤੇ ਉਸਦੇ ਵੰਨਗੀ ਮਾਤਰ ਗੀਤ ਸੁਣਨ ਲਈ ਇਸ ਆਡੀਓ ਲਿੰਕ ਉੱਤੇ ਕਲਿਕ ਕਰੋ....