ਮੈਲਬੌਰਨ ਦੇ ਟੈਕਸੀ ਡਰਾਈਵਰ ਚਰਨਜੀਤ ਸਿੰਘ ਅਟਵਾਲ ਨੇ ਇਮਾਨਦਾਰੀ ਦੀ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ।
ਸਰਦਾਰ ਅਟਵਾਲ ਨੇ ਇੱਕ ਪ੍ਰੇਸ਼ਾਨ ਸਵਾਰੀ ਦਾ ਬਟੂਆ ਤੇ $8,000 ਪੁਲਿਸ ਕੋਲ ਜਮਾਂ ਕਰਾਏ ਹਨ ਤਾਂ ਜੋ ਉਸ ਨੂੰ ਇਹ ਵਾਪਿਸ ਕੀਤੇ ਜਾ ਸਕਣ।
ਐਸ ਬੀ ਐਸ ਨਾਲ਼ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਜਿਲ੍ਹੇ ਨਵਾਂ ਸ਼ਹਿਰ ਨਾਲ਼ ਹੈ ਤੇ ਉਹ ਸਨ 1977 ਵਿੱਚ ਆਸਟ੍ਰੇਲੀਆ ਆਏ ਸੀ।
ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਤੋਂ ਟੈਕਸੀ ਚਲਾ ਰਹੇ ਹਨ ਤੇ ਆਪਣੇ ਕੰਮ ਤੋਂ ਪੂਰੀ ਤਰਾਂਹ ਸੰਤੁਸ਼ਟ ਹਨ।
ਉਨ੍ਹਾਂ ਆਪਣੀ ਇਸ ਚੰਗੀ ਸੋਚ ਦਾ ਸਿਹਰਾ ਸਿੱਖ-ਸਿਧਾਂਤਾਂ ਨੂੰ ਦਿੱਤਾ ਹੈ ਤੇ ਕਿਹਾ ਕਿ ਇਹ ਉਨ੍ਹਾਂ ਦਾ ਫਰਜ਼ ਸੀ।
ਸਰਦਾਰ ਅਟਵਾਲ ਨੇ ਹੋਰਨਾਂ ਟੈਕਸੀ ਡਰਾਈਵਰਾਂ ਨੂੰ ਵੀ ਨੇਕਨੀਤੀ ਨਾਲ਼ ਕੰਮ ਕਰਨ ਦੀ ਸਲਾਹ ਦਿੱਤੀ।
ਪੂਰੀ ਇੰਟਰਵਿਊ ਸੁਣਨ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ....



