ਮੈਲਬੌਰਨ ਵਸਦੇ ਸੰਨੀ ਦੁੱਗਲ ਜੋ ਇਸ ਸਮਾਗਮ ਵਿੱਚ ਸ਼ਾਮਿਲ ਹੋਏ, ਨੂੰ ਆਪਣੇ ਬਜ਼ੁਰਗ ਮਾਪਿਆਂ ਦੀ ਚਿੰਤਾ ਹੈ ਜੋ ਇਸ ਵੇਲ਼ੇ ਆਪਣੇ ਘਰ ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ ਹਨ।
“ਉਹ ਆਸਟ੍ਰੇਲੀਆ ਦੇ ਪੀ ਆਰ ਹਨ ਪਰ ਇਸ ਵੇਲ਼ੇ ਭਾਰਤ ਗਏ ਹੋਏ ਹਨ। ਮੈਂ ਉਨ੍ਹਾਂ ਦੀ ਸਿਹਤਯਾਬੀ ਨੂੰ ਲੈਕੇ ਬਹੁਤ ਚਿੰਤਤ ਹਾਂ," ਉਨ੍ਹਾਂ ਕਿਹਾ।
ਸ੍ਰੀ ਦੁੱਗਲ ਨੇ ਕਿਹਾ ਕਿ ਸਮੁਚਾ ਘਟਨਾਕ੍ਰਮ ਬਹੁਤ “ਨਿਰਾਸ਼ਾਜਨਕ ਅਤੇ ਦੁਖਦਾਈ” ਹੈ।
“ਕਰੋਨਾ ਨੇ ਸਾਰੇ ਦੇਸ਼ ਨੂੰ ਬੁਰੀ ਤਰਾਂਹ ਪ੍ਰਭਾਵਿਤ ਕੀਤਾ ਹੈ। ਹਾਲਾਤ ਬਹੁਤ ਮਾੜੇ ਹਨ, ਮੇਰਾ ਇਕ ਕਰੀਬੀ ਰਿਸ਼ਤੇਦਾਰ ਇਸ ਬਿਮਾਰੀ ਕਾਰਨ ਚਲਾਣਾ ਕਰ ਗਿਆ।”
“ਮੇਰੇ ਬਹੁਤ ਸਾਰੇ ਦੋਸਤ ਆਪਣੇ ਅਜ਼ੀਜ਼ਾਂ ਨੂੰ ਗਵਾ ਚੁੱਕੇ ਹਨ ਅਤੇ ਉਹ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਵੀ ਸ਼ਾਮਲ ਹੋਣ ਲਈ ਵਾਪਸ ਨਹੀਂ ਜਾ ਸਕੇ,” ਉਨ੍ਹਾਂ ਦੁਖੀ ਹਿਰਦੇ ਨਾਲ਼ ਕਿਹਾ।
ਸ਼੍ਰੀ ਦੁੱਗਲ ਨੇ ਦੱਸਿਆ ਕਿ ਫੈਡ ਸਕੁਏਰ ਇਕੱਠੇ ਹੋਣ ਦਾ ਮਕਸਦ ਭਾਰਤੀ ਵਸਦੇ ਆਪਣੇ ਭਾਈਚਾਰੇ ਨਾਲ਼ ਇੱਕਜੁੱਟਤਾ ਦਾ ਪ੍ਰਗਟਾਵਾ ਕਰਨਾ ਅਤੇ ਪ੍ਰਭਾਵਿਤ ਲੋਕਾਂ ਦੀ ਬੇਹਤਰੀ ਲਈ ਸਾਂਝੀ ਪ੍ਰਾਥਨਾ-ਸਭਾ ਦਾ ਆਯੋਜਨ ਕਰਨਾ ਸੀ।

The vigil was held at the iconic Federation Square building in Melbourne. Source: Photo supplied by Sunny Duggal
ਦੁਨੀਆ ਦੀ ਦੂਜੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਪਿੱਛਲੇ 24 ਘੰਟਿਆਂ ਦੌਰਾਨ 323,000 ਤੋਂ ਵੱਧ ਨਵੇਂ ਕੇਸ ਅਤੇ 3000 ਮੌਤਾਂ ਦਰਜ ਕੀਤੀਆਂ ਗਈਆਂ। ਵਿਗੜੇ ਹਾਲਾਤਾਂ ਦੇ ਚਲਦਿਆਂ ਆਸਟ੍ਰੇਲੀਅਨ ਸਰਕਾਰ ਨੇ 15 ਮਈ ਤੱਕ ਭਾਰਤ ਤੋਂ ਉਡਾਣਾਂ 'ਤੇ ਪਬੰਦੀ ਲਗਾਈ ਹੋਈ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।





