ਮੈਲਬਰਨ ਵਿੱਚ ਕਈ ਬੰਦਸ਼ਾਂ ਨੂੰ ਤਾਂ ਨਰਮ ਕਰ ਦਿੱਤਾ ਗਿਆ ਹੈ, ਪਰ ਰਿਟੇਲ ਅਤੇ ਹੋਸਪੀਟੈਲਿਟੀ ਨਾਲ ਜੁੜੇ ਕੁੱਝ ਅਦਾਰੇ ਅਜੇ ਹੋਰ ਸਮੇਂ ਲਈ ਬੰਦ ਹੀ ਰਹਿਣਗੇ। ਕਈ ਅਦਾਰਿਆਂ ਨੇ ਕੰਮ ਕਾਜ ਕਰਨ ਦੇ ਸਮਿਆਂ ਅਤੇ ਹੋਰ ਬੰਦਸ਼ਾਂ ਬਾਰੇ ਹੋਰ ਜਾਣਕਾਰੀ ਮੰਗੀ ਹੈ, ਜਦਕਿ ਸੁੰਦਰਤਾ ਸੈਲੂਨ ਅਤੇ ਜਿਮਸ ਆਦਿ ਹਾਲੇ ਬੰਦ ਹੀ ਰਹਿਣਗੇ।
ਵਿਕਟੋਰੀਆ ਦੇ ਪ੍ਰੀਮੀਅਰ ਨੇ ਏ ਐਫ ਐਲ ਦੇ ਗਰੈਂਡ ਫਾਈਨਲ ਤੋਂ ਪਹਿਲਾਂ ਅਦਾਰਿਆਂ ਦੇ ਖੁਲ੍ਹਣ ਵਾਲੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ ਕਿਉਂਕਿ ਕਰੋਨਾਵਾਇਰਸ ਉਪਾਵਾਂ ਦੇ ਮੱਦੇਨਜ਼ਰ ਰੈਸਟੋਰੈਂਟ ਅਤੇ ਕੈਫੇ ਆਦਿ ਹਾਲੇ ਵੀ ਸਿਰਫ ਟੇਕਅਵੇਅ ਤਹਿਤ ਹੀ ਸੇਵਾਵਾਂ ਜਾਰੀ ਰੱਖ ਸਕਣਗੇ।
ਪਰ ਪਰਾਹੁਣਚਾਰੀ ਅਤੇ ਪ੍ਰਚੂਨ ਸਟੋਰਾਂ ਦੇ ਮਾਲਕਾਂ ਨੇ ਚਿੰਤਾ ਜਤਾਈ ਹੈ ਕਿ ਉਹ ਨਿਯਮਾਂ ਲਈ ਨਰਮੀ ਵਾਲੇ ਅਗਲੇ ਪੜਾਅ, ਜੋ ਕਿ 2 ਨਵੰਬਰ ਨੂੰ ਤੈਅ ਕੀਤੇ ਗਏ ਹਨ, ਤੱਕ ਸ਼ਾਇਦ ਆਪਣਾ ਬਚਾਅ ਨਾ ਕਰ ਪਾਉਣ।
ਵਿਕਟੋਰੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੌਲ ਗੁਰੇਰਾ ਸਾਰਿਆਂ ਨੂੰ ਸਿਹਤ ਉਪਾਵਾਂ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਕਹਿੰਦੇ ਹਨ ਕਿ ਬੰਦਸ਼ਾਂ ਵਿੱਚ ਨਰਮੀ ਵਾਲੇ ਅਗਲੇ ਉਪਾਅ ਸ਼ਾਇਦ ਵੀ ਛੇਤੀ ਲਿਆਂਦੇ ਜਾ ਸਕਣ।
ਸ਼੍ਰੀ ਗੁਰੇਰਾ ਦਾ ਕਹਿਣਾ ਹੈ ਕਿ ਕ੍ਰਿਸਮਿਸ ਦੇ ਸ਼ੁਰੂ ਹੋਣ ਵਾਲੇ ਹਫਤਿਆਂ ਦੌਰਾਨ ਕਾਰੋਬਾਰ ਵਿੱਚ ਨੁਕਸਾਨ ਦਾ ਮਤਲਬ ਹੋਵੇਗਾ ਕਿ ਕੁੱਝ ਨੌਕਰੀਆਂ ਵਿੱਚ ਕਟੌਤੀ। ਪਰ ਹੋਰ ਉਦਿਯੋਗ ਜਿਵੇਂ ਸੈਰ ਸਪਾਟਾ, ਈਵੈਂਟ ਆਰਗੇਨਾਈਜ਼ੇਸ਼ਨ ਆਦਿ ਵਾਸਤੇ ਵੀ ਖਤਰਾ ਜਾਰੀ ਹੀ ਰਹੇਗਾ। ਮਹਾਂਮਾਰੀ ਨੇ ਵੱਡੇ ਵੱਡੇ ਈਵੈਂਟ ਬੰਦ ਕਰ ਦਿੱਤੇ ਹਨ ਜਿਹਨਾਂ ਨਾਲ ਸੈਲਾਨੀ ਆਕਰਸ਼ਤ ਹੁੰਦੇ ਸਨ। ਹੁਣ ਇਹ ਵੀ ਡਰ ਹੈ ਕਿ ਇਹਨਾਂ ਕਾਰੋਬਾਰਾਂ ਨੂੰ ਦੁਬਾਰਾ ਉਭਾਰਨਾਂ ਬਹੁਤ ਔਖਾ ਹੋਵੇਗਾ। ਵਿਕਟੋਰੀਆ ਟੂਰਿਜ਼ਮ ਐਂਡ ਇੰਡਸਟਰੀ ਕਾਂਊਂਸਲ ਦੀ ਫੈਲੀਸੀਆ ਮਾਰੀਆਣੀ ਕਹਿੰਦੀ ਹੈ ਕਿ ਐਤਵਾਰ 18 ਅਕਤੂਬਰ ਨੂੰ ਘੋਸ਼ਿਤ ਕੀਤੇ ਨਰਮੀ ਵਾਲੇ ਐਲਾਨਾਂ ਵਿੱਚ ਲੌੜੀਂਦੀ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਗਈ।
ਪ੍ਰੀਮੀਅਰ ਡੇਨਿਅਲ ਐਂਡਰਿਊਜ਼ ਨੇ ਵੀ ਇਸ਼ਾਰਾ ਕੀਤਾ ਹੈ ਕਿ ਅਗਰ ਕੋਵਿਡ-19 ਦੇ ਕੇਸਾਂ ਦੀ ਗਿਣਤੀ ਦੱਸ ਨੰਬਰ ਰੋਜ਼ਾਨਾਂ ਤੋਂ ਹੇਠਾਂ ਰਹਿੰਦੀ ਹੈ ਤਾਂ, ਨਰਮੀ ਵਾਲੇ ਅਗਲੇ ਐਲਾਨ 2 ਨਵੰਬਰ ਤੋਂ ਪਹਿਲਾਂ ਵੀ ਕੀਤੇ ਜਾ ਸਕਦੇ ਹਨ।
ਮੈਲਬਨਰ ਯੂਨਿਵਰਸਿਟੀ ਦੇ ਮਹਾਂਮਾਰੀ ਵਿਗਿਆਨੀ ਪ੍ਰੋਫੈਸਰ ਟੋਨੀ ਬਲੇਕਲੀ ਨੇ ਐਸ ਬੀ ਐਸ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਰਾਜ ਦੀ ਸੰਪਰਕ ਟਰੇਸਿੰਗ ਪ੍ਰਣਾਲੀ ਉੱਤੇ ਪੂਰਾ ਭਰੋਸਾ ਹੈ, ਪਰ ਜਿਹੜੇ ਭੇਤ ਭਰੇ ਮਾਮਲੇ ਅਜੇ ਵੀ ਸਾਹਮਣੇ ਆਈ ਜਾ ਰਹੇ ਹਨ, ਉਹਨਾਂ ਬਾਰੇ ਵੀ ਚਿੰਤਾ ਬਰਾਬਰ ਬਣੀ ਹੋਈ ਹੈ।
ਵਿਕਟੋਰੀਆ ਦੇ ਵਿਰੋਧੀ ਧਿਰ ਦੇ ਨੇਤਾ ਮਾਈਕਲ ਓ’ਬਰਾਇਨ ਦਾ ਕਹਿਣਾ ਹੈ ਕਿ ਇੱਕ ਦਿਨ ਵਿੱਚ ਪੰਜ ਕੇਸਾਂ ਵਾਲਾ ਟੀਚਾ ਬੇਲੋੜਾ ਮਾਪਦੰਡ ਹੈ।
ਬੇਸ਼ਕ ਤਾਜ਼ੇ ਨਰਮ ਕੀਤੇ ਨਿਯਮ ਸਾਰਿਆਂ ਨੂੰ ਖੁਸ਼ ਕਰਨ ਵਾਲੇ ਵੀ ਨਹੀਂ ਹਨ, ਪਰ ਨੌਜਵਾਨਾਂ ਲਈ ਕੁੱਝ ਖਾਸ ਲਾਭ ਜਰੂਰ ਹਨ। ਇਸ ਹਫਤੇ ਤੋਂ ਉਹ ਮੈਲਬਰਨ ਦੇ ਸਕੇਟ ਪਾਰਕਾਂ, ਅਤੇ ਟੈਨਿਸ ਦੇ ਮੈਦਾਨਾਂ ਵਿੱਚ ਖੇਡਣ ਲਈ ਜਾ ਸਕਦੇ ਹਨ। ਅਤੇ ਖੇਤਰੀ ਵਿਕਟੋਰੀਆ ਦੀਆਂ ਲਾਈਬ੍ਰੇਰੀਆ ਵੀ 20 ਲੋਕਾਂ ਲਈ ਖੁਲ਼੍ਹਣਗੀਆਂ।
ਸੈਂਟਰ ਫਾਰ ਮੈਲਬਰਨ ਯੂਥ ਦੇ ਕਾਰਮਲ ਗੁਰੇਰਾ ਦਾ ਕਹਿਣਾ ਹੈ ਕਿ ਪਛੜੇ ਪਰਿਵਾਰਾਂ ਨੂੰ ਕੁੱਝ ਰਾਹਤ ਮਿਲੀ ਹੈ, ਪਰ ਸ਼ਹਿਰੀ ਬੱਚਿਆਂ ਲਈ ਵੀ ਇਹ ਪਹੁੰਚ ਬਨਾਉਣੀ ਜਰੂਰੀ ਹੈ।
ਵਿਕਟੋਰੀਅਨ ਵਿਰਧੀ ਧਿਰ ਦੇ ਨੇਤਾ ਨੇ ਪਹਿਲਾਂ ਉਮੀਦ ਜਤਾਈ ਸੀ ਕਿ ਅੱਠਵੀਂ ਤੋਂ ਦੱਸਵੀ ਜਮਾਤ ਦੇ ਵਿਦਿਆਰਥੀ ਵੀ ਜਲਦ ਹੀ ਸਕੂਲਾਂ ਦਾ ਰੁੱਖ ਕਰ ਸਕਣਗੇ ਪਰ, ਲਗਦਾ ਹੈ ਕਿ ਉਹਨਾਂ ਨੂੰ ਅਜੇ 26 ਅਕਤੂਬਰ ਤੱਕ ਇੰਤਜ਼ਾਰ ਕਰਨਾ ਹੀ ਪਵੇਗਾ।
ਅਤੇ ਉਮੀਦ ਹੈ ਕਿ 2 ਨਵੰਬਰ ਤੋਂ ਬਾਹਰੀ ਡਾਂਸ ਵਾਲੀਆਂ ਕਲਾਸਾਂ ਮੁੜ ਸ਼ੁਰੂ ਹੋ ਸਕਣਗੀਆਂ ਅਤੇ ਨਾਲ ਹੀ 18 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੁੱਝ ਸੰਪਰਕ ਅਤੇ ਸੰਪਰਕ ਰਹਿਤ ਬਾਹਰੀ ਖੇਡਾਂ ਵੀ ਸ਼ੁਰੂ ਹੋ ਸਕਦੀਆਂ ਹਨ।
ਜਿਮ ਮਾਲਕ ਡੇਨਿਅਲ ਮੇਟਲੈਂਡ ਕਹਿੰਦੇ ਹਨ ਕਿ ਤੰਦਰੁਸਤੀ ਉਦਿਯੋਗ ਲਈ ਸਪੱਸ਼ਟਾ ਦੀ ਘਾਟ ਹੈ ਅਤੇ ਇੰਨਡੋਰ ਜਿਮ ਅਜੇ ਤੱਕ ਬੰਦ ਹਨ।
ਕਰੋਨਾਵਾਇਰਸ ਬਾਰੇ ਤਾਜ਼ਾ ਜਾਣਕਾਰੀ ਤੁਸੀਂ ਆਪਣੀ ਭਾਸ਼ਾ ਵਿੱਚ ਐਸ ਬੀ ਐਸ ਡਾਟ ਕਾਮ ਡਾਟ ਏਯੂ ਸਲੈਸ਼ ਕਰੋਨਾਵਾਇਰਸ ‘ਤੋਂ ਲੈ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਮੈਟਰੋਪੋਲੀਟਨ ਮੈਲਬਰਨ ਦੇ ਨਿਵਾਸੀ ਸਟੇਜ-4 ਪਾਬੰਦੀਆਂ ਦੇ ਅਧੀਨ ਹਨ ਇਸ ਉਹਨਾਂ ਨੂੰ ਲਾਜ਼ਮੀ ਤੌਰ 'ਤੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ। ਇਨ੍ਹਾਂ ਘੰਟਿਆਂ ਦੌਰਾਨ ਮੈਲਬਰਨ ਨਿਵਾਸੀ ਸਿਰਫ ਇਹਨਾਂ ਕਾਰਨਾਂ ਕਰਕੇ ਹੀ ਘਰ ਛੱਡ ਸਕਦੇ ਹਨ; ਕਸਰਤ ਕਰਨਾ, ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਲਈ ਖਰੀਦਦਾਰੀ ਕਰਨਾ, ਕੰਮ ਲਈ, ਸਿਹਤ ਦੇਖਭਾਲ ਲਈ, ਜਾਂ ਕਿਸੇ ਬਿਮਾਰ ਜਾਂ ਬਜ਼ੁਰਗ ਰਿਸ਼ਤੇਦਾਰ ਦੀ ਦੇਖਭਾਲ ਕਰਨਾ ਆਦਿ।
ਪਾਬੰਦੀਆਂ ਦੀ ਪੂਰੀ ਸੂਚੀ ਇੱਥੇ ਦੇਖੀ ਜਾ ਸਕਦੀ ਹੈ।
ਸਾਰੇ ਵਿਕਟੋਰੀਅਨ ਲੋਕਾਂ ਨੂੰ ਘਰ ਛੱਡਣ ਵੇਲੇ ਚਿਹਰਾ ਢੱਕਣਾ ਚਾਹੀਦਾ ਹੈ, ਚਾਹੇ ਉਹ ਜਿੱਥੇ ਵੀ ਰਹਿੰਦੇ ਹੋਣ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।