ਪਿੰਡ ਦਾ ਅਹਿਸਾਸ ਇਵੇਂ ਜਿਵੇਂ ਬੱਦਲ ਵਰਕੇ ਧਰਤੀ ਨੂੰ ਹਰਾ ਕਰਨ ਦਾ ਵੱਲ ਰੱਖਦੇ ਨੇ।
ਕਲ ਕਲ ਵਗਦੇ ਝਰਨਿਆਂ ਦੀਆਂ ਮੱਧਮ ਅਵਾਜ਼ਾਂ ਵਰਗਾ ਪਿੰਡ ਹੈ ਸਾਡਾ।
ਮੈਨੂੰ ਤਾਂ ਕਦੀ ਕਦਾਰ ਇੰਝ ਜਾਪਦੈ ਇਹ ਅਵਾਜ਼ਾਂ ਕੱਟੀਆਂ ਪੰਤਗਾਂ ਵਾਂਗ ਨਸੀਬ ਦੇ ਬੁਰਜ਼ ਤੇਅੱਟਕ ਗਈਆਂ ਹਨ ।
ਮੇਰੇ ਪਿੰਡ ਦੀਆਂ ਅਵਾਜ਼ਾਂ ਕਿਸੇ ਨਿਆਮਤ ਵਰਗੀਆਂ ਕਿਸੇ ਤਿਉਹਾਰ ਵਰਗੀਆਂ।
ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...