ਐਕਟਿੰਗ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿੱਪ ਮੰਤਰੀ ਐਲਨ ਟੱਜ ਵਲੋਂ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਗਿਆ ਹੈ, ਜੋ ਕਿ ਪਹਿਲਾਂ ਵਾਲੇ ਇਮੀਗ੍ਰੈਸ਼ਨ ਐਕਟ 1971 ਵਿੱਚ ਸੁਧਾਰ ਕਰਦੇ ਹੋਏ ਆਸਟ੍ਰੇਲੀਆ ਵਿੱਚ ਪ੍ਰਵਾਸ ਕਰ ਕੇ ਆਉਣ ਵਾਲਿਆਂ ਲਈ ਅੰਗਰੇਜ਼ੀ ਦੇ ਵਧੇਰੇ ਮੁਫਤ ਮੌਕੇ ਪ੍ਰਦਾਨ ਕਰੇਗਾ।
ਸ਼੍ਰੀ ਟੱਜ ਨੇ ਦੱਸਿਆ ਕਿ 2016 ਦੀ ਜਨਗਨਣਾ ਵਿੱਚ 8 ਲੱਖ 20 ਹਜ਼ਾਰ ਆਸਟ੍ਰੇਲੀਅਨ ਲੋਕਾਂ ਨੇ ਮੰਨਿਆ ਸੀ ਕਿ ਉਹਨਾਂ ਨੂੰ ਅੰਗਰੇਜ਼ੀ ਚੰਗੀ ਤਰਾਂ ਬੋਲਣੀ ਨਹੀਂ ਆਉਂਦੀ। ਉਹਨਾਂ ਇਹ ਵੀ ਕਿਹਾ ਕਿ ਮੌਜੂਦਾ 510 ਘੰਟਿਆਂ ਦਾ ਸਮਾਂ ਲੋਕਾਂ ਦੀ ਅੰਗਰੇਜ਼ੀ ਨੂੰ ਉਭਾਰਨ ਲਈ ਕਾਫੀ ਨਹੀਂ ਹੈ, ਅਤੇ ਇਸ ਲਈ ਜਿਆਦਾ ਸਮਾਂ ਦੇਣਾ ਚਾਹੀਦਾ ਹੈ।
ਇਸ ਕਾਨੂੰਨ ਦਾ ਏ ਐਮ ਈ ਐਸ ਸੰਸਥਾ ਜੋ ਕਿ ਪ੍ਰਵਾਸੀਆਂ ਅਤੇ ਸ਼ਰਣਾਰਥੀਆਂ ਨੂੰ ਅੰਗਰੇਜ਼ੀ ਕਲਾਸਾਂ ਪ੍ਰਦਾਨ ਕਰਦੀ ਹੈ, ਵਲੋਂ ਸਵਾਗਤ ਕੀਤਾ ਗਿਆ ਹੈ। ਇਸ ਦੀ ਮੁਖੀ ਕੈਥ ਸਕੈਰਥ ਕਹਿੰਦੀ ਹੈ ਕਿ ਇਹਨਾਂ ਮਿਆਦਾਂ ਨੂੰ ਨਰਮ ਕਰਨ ਨਾਲ ਲੋਕਾਂ ਨੂੰ ਬਹੁਤ ਲਾਭ ਮਿਲੇਗਾ।
ਸ਼੍ਰੀ ਟੱਜ ਨੇ ਇਹ ਵੀ ਕਿਹਾ ਕਿ ਇਸ ਨਵੇਂ ਕਾਨੂੰਨ ਦਾ ਲਾਭ ਆਸਟ੍ਰੇਲੀਆ ਤੋਂ ਬਾਹਰ ਰਹਿਣ ਵਾਲੇ ਉਹਨਾਂ ਲੋਕਾਂ ਨੂੰ ਵੀ ਮਿਲ ਸਕੇਗਾ ਜਿਹਨਾਂ ਨੇ ਵੀਜ਼ੇ ਲਈ ਜਾਂ ਤਾਂ ਅਰਜ਼ੀ ਭਰੀ ਹੋਈ ਹੈ ਜਾਂ ਉਹਨਾਂ ਨੂੰ ਸਥਾਈ ਵੀਜ਼ਾ ਪ੍ਰਦਾਨ ਕੀਤਾ ਜਾ ਚੁੱਕਾ ਹੈ। ਇਸ ਤੋਂ ਅਲਾਵਾ ਕੁੱਝ ਖਾਸ ਕਿਸਮ ਦੇ ਆਰਜ਼ੀ ਵੀਜ਼ਾ ਧਾਰਕ ਵੀ ਇਸ ਦਾ ਲਾਭ ਲੈ ਸਕਣਗੇ।
ਇਸ ਕਾਨੂੰਨ ਦਾ ਸਵਾਗਤ ਐਥਨਿਕ ਕਮਿਊਨਿਟੀਜ਼ ਕਾਂਊਂਸਲਸ ਆਫ ਆਸਟ੍ਰੇਲੀਆ ਵਲੋਂ ਵੀ ਕੀਤਾ ਗਿਆ ਹੈ।
ਨਾਲ ਹੀ ਸ਼੍ਰੀ ਟੱਜ ਨੇ ਇਹ ਵੀ ਤਸਦੀਕ ਕੀਤਾ ਹੈ ਕਿ ਨਵੇਂ ਪਾਰਟਨਰ ਅਤੇ ਸਥਾਈ ਨਿਵਾਸੀਆਂ ਦੇ ਸਪੌਂਸਰਾਂ ਨੂੰ ਯਕੀਨੀ ਬਨਾਉਣਾ ਹੋਵੇਗਾ ਕਿ ਉਹਨਾਂ ਵਲੋਂ ਸਪੌਂਸਰ ਕੀਤੇ ਲੋਕਾਂ ਦੀ ਅੰਗਰੇਜ਼ੀ ਸੁਧਾਰਨ ਲਈ ਉਚਿਤ ਯਤਨ ਕੀਤੇ ਜਾ ਰਹੇ ਹਨ। ਅਤੇ ਇਹਨਾਂ ਕਲਾਸਾਂ ਨਾਲ ਵੀ ਅਜਿਹਾ ਯਕੀਨੀ ਬਣਾਇਆ ਜਾ ਸਕੇਗਾ।
ਮਿਸ ਸਕਾਰਥ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਲਈ ਵੀ ਯਤਨ ਕਰਨ ਦੀ ਜਰੂਰਤ ਹੈ ਜਿਹਨਾਂ ਨੇ ਕਿਸੇ ਵੀ ਭਾਸ਼ਾ ਵਿੱਚ ਕੋਈ ਮੁੱਢਲੀ ਸਿੱਖਿਆ ਵੀ ਨਹੀਂ ਪ੍ਰਾਪਤ ਕੀਤੀ ਹੁੰਦੀ, ਜਿਵੇਂ ਕਈ ਲੋਕਾਂ ਨੇ ਆਪਣੀ ਬਹੁਤੀ ਜਿੰਦਗੀ ਸ਼ਰਣਾਰਥੀ ਕੈਂਪਾਂ ਵਿੱਚ ਹੀ ਗੁਜ਼ਾਰੀ ਹੁੰਦੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।