ਹੁਣ ਸਮਿਥ ਦੀ ਥਾਂ ਸਿੰਘ ਹੈ ਵਿਕਟੋਰੀਆ ਦੇ ਜ਼ਿਆਦਾਤਰ ਨਵਜੰਮੇ ਬੱਚਿਆਂ ਦਾ ਉਪਨਾਮ

Singh and Smith lead image

ਵੱਖ ਵੱਖ ਸੱਭਿਆਚਾਰਾਂ ਦੇ ਬੱਚਿਆਂ ਦੀਆਂ ਤਸਵੀਰਾਂ। Credit: Pexels: Rohan Muzafar, Soldier Vip, Hardeep Singh, Kelvin Octa, Hotaru.

25 ਸਾਲ ਪਹਿਲਾਂ ਨਜ਼ਰ ਮਾਰੀਏ ਤਾਂ ਵਿਕਟੋਰੀਆ ਦੇ ਜ਼ਿਆਦਾਤਰ ਬੱਚੇ ਸਮਿਥ, ਨਿਊਯਨ (Nguyen), ਵਿਲਿਅਮਸ, ਜੋਨਸ ਜਾਂ ਬ੍ਰਾਊਨ ਪਰਿਵਾਰ ਵਿੱਚ ਪੈਦਾ ਹੁੰਦੇ ਸਨ। ਪਰ, 2024 ਦੇ ਬਰਥਸ, ਡੈਥਸ ਅਤੇ ਮੈਰਿਜਜ਼ ਵਿਕਟੋਰੀਆ (Births, Deaths and Marriages Victoria) ਦੇ ਅੰਕੜਿਆਂ ਮੁਤਾਬਿਕ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਉਪਨਾਮਾਂ ਵਿੱਚ ਸਿੰਘ ਪਹਿਲੇ ਅਤੇ ਕੌਰ ਤੀਜੇ ਸਥਾਨ ‘ਤੇ ਹਨ। ਇਹ ਬਦਲਾਅ ਕਿਸ ਤਰ੍ਹਾਂ ਆਇਆ, ਜਾਣੋ ਇਸ ਐਕਸਪਲੈਨਰ ਵਿੱਚ...


Key Points
  • 2024 ਵਿੱਚ 'ਸਿੰਘ' ਵਿਕਟੋਰੀਆ ਵਿੱਚ ਨਵਜੰਮੇ ਬੱਚਿਆਂ ਲਈ ਸਭ ਤੋਂ ਪ੍ਰਸਿੱਧ ਉਪਨਾਮ ਬਣ ਗਿਆ।
  • ਪੰਜਾਬੀ ਅਤੇ ਭਾਰਤੀ ਮੂਲ ਦੀ ਆਬਾਦੀ ਵਿੱਚ ਵਾਧਾ ਹੋਣ ਕਾਰਨ 'ਸਿੰਘ' ਅਤੇ 'ਕੌਰ' ਉਪਨਾਮਾਂ ਦੀ ਗਿਣਤੀ ਵਧੀ।
ਬਰਥਸ, ਡੈਥਸ ਅਤੇ ਮੈਰਿਜਜ਼ ਵਿਕਟੋਰੀਆ (Births, Deaths and Marriages Victoria) ਵਲੋਂ ਨਵਜੰਮੇ ਬੱਚਿਆਂ ਦੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਨਾਮਾਂ ਦੇ ਅੰਕੜੇ ਐਸ ਬੀ ਐਸ ਪੰਜਾਬੀ ਨਾਲ ਸਾਂਝੇ ਕੀਤੇ ਗਏ।

ਸਨ 2000 ਵਿੱਚ 527 ਬੱਚਿਆਂ ਦਾ ਉਪਨਾਮ ਸਮਿਥ ਦਰਜ ਕਰਵਾਇਆ ਗਿਆ ਜੋ ਕਿ ਵਿਕਟੋਰੀਆ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਸੀ।

21ਵੀਂ ਸਦੀ ਵਿੱਚ ਪਹਿਲੀ ਵਾਰ ਸਮਿਥ ਨਾਮ 2012 ਵਿੱਚ ਦੂਜੇ ਸਥਾਨ ਤੇ ਆਇਆ ਸੀ, ਜਦੋਂ ਨਿਊਯਨ (Nguyen) ਨਾਮ ਦੇ ਬੱਚੇ ਸਭ ਤੋਂ ਵੱਧ ਗਿਣਤੀ ਵਿੱਚ ਦਰਜ ਹੋਏ ਸਨ।

ਵਿਕਟੋਰੀਆ ਵਿੱਚ ‘ਸਿੰਘ’ ਨਾਮ ‘ਸਮਿਥ’ ਨਾਲੋਂ ਕਦੋਂ ਵੱਧ ਵਰਤਿਆ ਗਿਆ? 

2009 ਵਿੱਚ ਪਹਿਲੀ ਵਾਰੀ ‘ਸਿੰਘ’ ਉਪਨਾਮ ‘ਟਾਪ 10’ ਵਿੱਚ ਲਿਖਿਆ ਗਿਆ ਸੀ ਅਤੇ 2020 ਵਿੱਚ ਇਹ ਨਾਮ ਸਮਿਥ ਨੂੰ ਪਿੱਛੇ ਛੱਡ ਦੇ ਹੋਏ ਸਭ ਤੋਂ ਵੱਧ ਵਰਤੇ ਜਾਣ ਵਾਲੇ ਉਪਨਾਮਾਂ ਵਿੱਚ ਅਵੱਲ ਰਿਹਾ।

ਪਿੱਛਲੇ 5 ਸਾਲ ਤੋਂ ਲਗਾਤਾਰ ਵਿਕਟੋਰੀਆ ਵਿੱਚ ਨਵਜੰਮੇ ਬੱਚਿਆਂ ਦਾ ਨਾਮ ‘ਸਿੰਘ’ ਰੱਖਿਆ ਜਾ ਰਿਹਾ ਹੈ।
Victorian baby names chart
ਬਿਰਥਸ, ਡੈਥਸ ਅਤੇ ਮੈਰਿਜਜ਼ ਵਿਕਟੋਰੀਆ (Births, Deaths and Marriages Victoria) ਵਲੋਂ ਨਵਜੰਮੇ ਬੱਚਿਆਂ ਦੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਨਾਮਾਂ ਦੇ ਅੰਕੜੇ ਐਸ ਬੀ ਐਸ ਪੰਜਾਬੀ ਨਾਲ ਸਾਂਝੇ ਕੀਤੇ ਗਏ Credit: Supplied by Births, Deaths and Marriages Victoria
2024 ਵਿੱਚ ‘ਟਾਪ 10’ ਉਪਨਾਮ ਕਿਹੜੇ ਹਨ? 

2024 ਵਿੱਚ ਸਿੰਘ ਨਾਮ ਦੇ 628 ਬੱਚੇ ਰਜਿਸਟਰ ਕੀਤੇ ਗਏ ਸਨ, ਜਿਸ ਤੋਂ ਬਾਅਦ ਨਿਊਯਨ (Nguyen) (502), ਕੌਰ (452), ਸਮਿਥ (407), ਵਿਲਿਆਮਜ਼ (249), ਪਟੇਲ (241), ਸ਼ਰਮਾ (228), ਜੋਨਜ਼ (213), ਬਰਾਊਨ(212) ਅਤੇ ਵਿਲਸਨ (201) ਹਨ।

ਜ਼ਿਕਰਯੋਗ ਹੈ ਕਿ ਪੰਜਾਬੀ ਮੂਲ ਦੇ ਗਿੱਲ ਅਤੇ ਸੰਧੂ ਗੋਤ ਵੀ ‘ਟਾਪ 20’ ਦੀ ਇਸ ਸੂਚੀ ਵਿੱਚ ਮੌਜੂਦ ਸਨ।

ਸਿੰਘ ਅਤੇ ਹੋਰ ਸਾਊਥ ਏਸ਼ੀਆਈ ਨਾਮਾਂ ਦੀ ਗਿਣਤੀ ਕਿਸ ਤਰ੍ਹਾਂ ਵਧੀ? 

ਵੈਸਟਰਨ ਆਸਟ੍ਰੇਲੀਆ ਦੇ ਰਹਿਣ ਵਾਲੇ ਨਿਰਮਲ ਸਿੰਘ ਜੋ ਕਿ 2021 ਦੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ (ABS) ਦੇ ਲੋਕਲ ਏਂਗੇਜਮੈਂਟ ਅਫਸਰ ਵੀ ਸਨ, ਉਨ੍ਹਾਂ ABS ਦੇ ਅੰਕੜੇ ਦਸ ਦੇ ਹੋਏ ਇਸ ਬਦਲਾਅ ਦਾ ਕਾਰਣ ਦੱਸਿਆ। 
ਜ਼ਿਆਦਾਤਰ ਪੰਜਾਬੀ ਜਾਂ ਭਾਰਤੀ ਮੂਲ ਦੇ ਲੋਕ ‘ਸਿੰਘ’ ਅਤੇ ‘ਕੌਰ’ ਉਪਨਾਮ ਵਰਤਦੇ ਹਨ ਜ੍ਹਿਨਾਂ ਦੀ ਗਿਣਤੀ ਪਿੱਛਲੇ ਦੋ ਦਹਾਕਿਆਂ ਵਿੱਚ ਬਹੁਤ ਵਧੀ ਹੈ। ABS ਦੇ ਡਾਟਾ ਮੁਤਾਬਿਕ 2011 ਤੋਂ 2021 ਤੱਕ ਕੋਈ 372,000 ਨਵੇਂ ਲੋਕ ਵਿਕਟੋਰੀਆ ਵਿੱਚ ਆਏ ਹਨ ਜ੍ਹਿਨਾਂ ਵਿੱਚੋ 20% ਪੰਜਾਬੀ ਹਨ।
ਨਿਰਮਲ ਸਿੰਘ
ਚਾਰਲਸ ਸਟਰਟ ਯੂਨੀਵਰਸਿਟੀ ਦੇ ਕੰਮੁਨੀਕੈਸ਼ਨ ਅਤੇ ਇਨਫਾਰਮੇਸ਼ਨ ਵਿਭਾਗ ਦੇ ਅਕਾਦਮਿਕ ਰਿਸ਼ਪਾਲ ਸਿੰਘ ਸਿੱਧੂ ਮੰਨਦੇ ਹਨ ਕਿ ਸੂਚੀ ਵਿੱਚ ‘ਸਿੰਘ’ ਅਤੇ ‘ਕੌਰ ਦਾ ਉੱਪਰ ਆਉਣਾ ਲਾਜ਼ਮੀ ਸੀ ਕਿਉਂਕਿ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਸਿੱਖ ਪਰਵਾਸੀ ਭਾਈਚਾਰਾ ਵਿਕਟੋਰੀਆ ਵਿੱਚ ਵੱਸਦਾ ਹੈ।

ਕੀ ਭਵਿੱਖ ਵਿੱਚ ਵੀ ਸਿੰਘ, ਕੌਰ, ਪਟੇਲ, ਸ਼ਰਮਾ, ਅਲੀ ਅਤੇ ਹੋਰ ਸਾਊਥ ਏਸ਼ੀਅਨ ਨਾਮ ਵੱਧ ਦੇ ਨਜ਼ਰ ਆਉਣਗੇ? ਜਾਣੋ ਇਸ ਪੌਡਕਾਸਟ ਵਿੱਚ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ 

ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ 

ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand