ਦੋ ਬੱਚਿਆਂ ਦੀ ਮਾਂ, 50 ਸਾਲਾ ਏਰਿਨ ਪੈਟਰਸਨ ਨੂੰ ਆਪਣੇ ਵੱਖ ਰਹਿ ਰਹੇ ਪਤੀ ਦੇ ਤਿੰਨ ਰਿਸ਼ਤੇਦਾਰਾਂ ਦੇ ਕਤਲ ਅਤੇ ਇੱਕ ਹੋਰ ਵਿਅਕਤੀ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਗਿਆ ਹੈ। ਇਸ ਜ਼ਹਿਰੀਲੇ ਮਸ਼ਰੂਮ ਹਤਿਆਕਾਂਡ ਮਾਮਲੇ ਦਾ ਮੁਕੱਦਮਾਂ ਲਗਭਗ ਨੌਂ ਹਫ਼ਤਿਆਂ ਤੱਕ ਅਦਾਲਤ ਵਿੱਚ ਲੜਿਆ ਗਿਆ। ਸੁਪਰੀਮ ਕੋਰਟ ਦੇ ਮੁਕੱਦਮੇ ਦੌਰਾਨ, ਜਿਊਰੀ ਨੇ ਕਈ ਫੋਰੈਂਸਿਕ ਮਾਹਿਰਾਂ, ਡਾਕਟਰਾਂ, ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੇ ਬਿਆਨ ਸੁਣੇ। ਪੈਟਰਸਨ, ਜੋ ਆਪਣੇ ਬਚਾਅ ਲਈ ਇਕਲੌਤੇ ਗਵਾਹ ਸਨ, ਅੱਠ ਦਿਨਾਂ ਤੱਕ ਅਦਾਲਤ ਵਿੱਚ ਜਿਰ੍ਹਾ ਕਰਦੇ ਰਹੇ। ਏਰਿਨ ਪੈਟਰਸਨ ਮਸ਼ਰੂਮ ਹਤਿਆਕਾਂਡ ਦਾ ਪੂਰਾ ਮਾਮਲਾ ਇਸ ਪੌਡਕਾਸਟ ਰਾਹੀਂ ਸੁਣੋ.....
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





