ਐਸ ਬੀ ਐਸ ਨਾਲ਼ ਇੰਟਰਵਿਊ ਦੌਰਾਨ ਹੈਰੀ ਸਿੰਘ ਨੇ ਆਖਿਆ ਕਿ ਇਹ ਇੱਕ ਵਹਿਮ ਹੈ ਕਿ ਵਿਦੇਸ਼ ਯਾਤਰਾ ਲਈ ਵੱਡੀ ਰਕਮ ਦੀ ਲੋੜ ਹੁੰਦੀ ਹੈ।
"ਮੇਰਾ ਸੁਝਾਅ ਹੋਵੇਗਾ ਕਿ ਸਪੈਸ਼ਲ ਜਾਂ ਛੋਟ ਵਾਲ਼ੀਆਂ ਫਲਾਈਟ ਟਿਕਟਾਂ ਖਰੀਦੀਆਂ ਜਾਣ ਅਤੇ ਉੱਚ ਕੀਮਤਾਂ ਤੋਂ ਬਚਣ ਲਈ ਛੁੱਟੀਆਂ ਦੇ ਸੀਜ਼ਨ ਤੋਂ ਬਿਨਾਂ ਕੋਈ ਹੋਰ ਦਿਨ ਚੁਣੇ ਜਾ ਸਕਦੇ ਹਨ," ਉਨ੍ਹਾਂ ਕਿਹਾ।
ਆਪਣੇ ਤਜ਼ਰਬੇ ਤੋਂ ਸੇਧ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ ਯਾਤਰਾ ਵੇਲ਼ੇ ਲੋਕਾਂ ਨੂੰ ਆਪਣੀ ਸੁਰੱਖਿਆ ਅਤੇ ਬੀਮੇ ਨੂੰ ਖਾਸ ਤਰਜੀਹ ਦੇਣੀ ਚਾਹੀਦੀ ਹੈ।
ਹੈਰੀ ਸਿੰਘ ਦੇ ਤਜ਼ੁਰਬੇ ਅਤੇ ਪੂਰੀ ਸਲਾਹ ਸੁਣਨ ਲਈ ਆਡੀਓ ਲਿੰਕ 'ਤੇ ਕਲਿੱਕ ਕਰੋ।




