ਮਹਾਂਮਾਰੀ ਨੇ ਦੁਨੀਆ ਨੂੰ ਰੋਕ ਦਿੱਤਾ ਸੀ ਅਤੇ ਉਸ ਸਮੇਂ ਬਹੁਤ ਸਾਰੇ ਕਾਮੇ ਅਤੇ ਵਿਦਿਆਰਥੀਆਂ ਨੂੰ ਵੀ ਵਾਪਸ ਜਾਣ ਦੀ ਤਿਆਰੀ ਕਰਨੀ ਪਈ ਸੀ।
ਆਸਟ੍ਰੇਲੀਆ ਦੀਆਂ ਸਖ਼ਤ ਸਰਹੱਦੀ ਪਾਬੰਦੀਆਂ ਕਾਰਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਦੇ ਕੁੱਲ ਵਿਦੇਸ਼ੀ ਪ੍ਰਵਾਸ ਵਿੱਚ ਇੰਨ੍ਹੀ ਗਿਰਾਵਟ ਦੇਖੀ ਗਈ ਹੈ, ਪਰ ਫੈਡਰਲ ਸਰਕਾਰ ਦੇ 2022 ਦੇ ਜਨਸੰਖਿਆ ਅੰਕੜਿਆਂ ਦੀ ਝਲਕ ਦਰਸਾਉਂਦੀ ਹੈ ਕਿ ਇਸ ਵਿੱਚ ਕੁੱਝ ਪਰਿਵਰਤਨ ਆ ਰਿਹਾ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਤੇਜ਼ੀ ਨਾਲ ਵਾਪਸੀ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਰਿਕਵਰੀ ਅਤੇ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਸਭ ਤੋਂ ਮਹੱਤਵਪੂਰਣ ਹੈ।
ਨਵਾਂ ਡਾਟਾ ਦਰਸਾਉਂਦਾ ਹੈ ਕਿ ਪ੍ਰਵਾਸ ਇਸ ਵਿੱਤੀ ਸਾਲ ਦੇ ਅੰਤ ਤੱਕ 235,000 ਦੇ ਪ੍ਰੀ-ਮਹਾਂਮਾਰੀ ਪੱਧਰ ਤੱਕ ਪਹੁੰਚ ਸਕਦਾ ਹੈ ਅਤੇ ਇਸੇ ਦਰ ਉੱਤੇ ਸਥਿਰ ਵੀ ਰਹਿ ਸਕਦਾ ਹੈ।
ਸਿਡਨੀ ਯੂਨੀਵਰਸਿਟੀ ਤੋਂ ਮਾਈਗ੍ਰੇਸ਼ਨ ਅਤੇ ਰੁਜ਼ਗਾਰ ਮਾਹਰ ਪ੍ਰੋਫੈਸਰ ਐਂਜੇਲਾ ਨੌਕਸ ਦਾ ਕਹਿਣਾ ਹੈ ਕਿ ਇਹ ਘੱਟ ਤਨਖਾਹ ਵਾਲੀਆਂ ਨੌਕਰੀਆਂ ਵਾਲੇ ਲੋਕਾਂ ਲਈ ਬਿਹਤਰ ਸਿਖਲਾਈ ਅਤੇ ਕਰੀਅਰ ਦੇ ਮਾਰਗ ਬਣਾਉਣ ਦਾ ਮੌਕਾ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਤੇਜ਼ੀ ਨਾਲ ਵਾਪਸੀ ਨਵੇਂ ਮਾਈਗ੍ਰੇਸ਼ਨ ਪੱਧਰਾਂ ਲਈ ਇੱਕ ਪ੍ਰਮੁੱਖ ਕਾਰਕ ਹੈ।
ਪੂਰੀ ਆਬਾਦੀ ਰਿਪੋਰਟ ਸ਼ੁਕਰਵਾਰ ਨੂੰ ਜਾਰੀ ਕੀਤੀ ਜਾਵੇਗੀ।





