ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਨਿਊਜ਼ੀਲੈਂਡ ਦੇ ਲੋਕਾਂ ਨੂੰ ਤਸਮਾਨ ਦੇ ਪਾਰ ਰਹਿੰਦੇ ਆਸਟ੍ਰੇਲੀਅਨ ਲੋਕਾਂ ਦੇ ਸਮਾਨ ਅਧਿਕਾਰ ਦੇਵੇਗਾ।
ਇਹ ਬਦਲਾਅ 1 ਜੁਲਾਈ ਤੋਂ ਲਾਗੂ ਹੋਣਗੇ। ਇਹ ਅਸਥਾਈ ਅਤੇ ਵਿਸ਼ੇਸ਼ ਸ਼੍ਰੇਣੀ ਦੇ ਵੀਜ਼ੇ 'ਤੇ ਨਿਊਜ਼ੀਲੈਂਡ ਦੇ ਲੋਕਾਂ 'ਤੇ ਲਾਗੂ ਹੋਣਗੇ ਜੋ ਘੱਟੋ-ਘੱਟ ਚਾਰ ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਹਨ ਤੇ ਉਨ੍ਹਾਂ ਲਈ ਵੀ ਜੋ 2001 ਤੋਂ ਆਸਟ੍ਰੇਲੀਆ ਵਿੱਚ ਹਨ।
ਆਮਦਨ ਅਤੇ ਸਿਹਤ ਟੈਸਟਾਂ ਸਮੇਤ ਨਾਗਰਿਕਤਾ ਦੀਆਂ ਪਿਛਲੀਆਂ ਰੁਕਾਵਟਾਂ ਨੂੰ ਖਤਮ ਕਰ ਦਿੱਤਾ ਜਾਵੇਗਾ, ਪਰ ਮਿਆਰੀ ਅੰਗਰੇਜ਼ੀ ਅਤੇ ਅੱਖਰ ਟੈਸਟ ਲਾਗੂ ਰਹਿਣਗੇ ।
ਵੀਜ਼ਾ ਅਰਜ਼ੀ ਦੀ ਕੀਮਤ 490$ ਹੋਵੇਗੀ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਬ੍ਰਿਸਬੇਨ ਵਿੱਚ ਐਂਥਨੀ ਅਲਬਾਨੀਜ਼ੀ ਨਾਲ ਇਸ ਖਬਰ ਦਾ ਸਵਾਗਤ ਕਰਦਿਆਂ ਇਸ ਨੂੰ ਇਤਿਹਾਸਿਕ ਐਲਾਨਿਆ ਹੈ।
ਜ਼ਿਆਦਾ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ...