Watch FIFA World Cup 2026™

LIVE, FREE and EXCLUSIVE

ਮੈਲਬੌਰਨ ਦੀ ਹਰਨੀਪ ਕੌਰ ਨੇ ਜਿੱਤਿਆ ਕੌਮੀ ਭਾਸ਼ਾ ਮੁਕਾਬਲਾ

NLC18 winners

NLC18 winners Source: SBS

ਐਸ ਬੀ ਐਸ ਨੇ ਕੌਮੀ ਭਾਸ਼ਾ ਮੁਕਾਬਲੇ ਦੇ ਪੰਜ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੈਲਬੌਰਨ ਦੀ ਪੰਜਾਬੀ ਕੁੜੀ ਹਰਨੀਪ ਕੌਰ 8 ਤੋਂ 12 ਸਾਲ ਉਮਰ ਵਰਗ ਵਿੱਚ ਜੇਤੂ ਰਹੀ ਹੈ। ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ 82 ਬੋਲੀਆਂ ਵਿੱਚ 4000 ਤੋਂ ਵੀ ਵੱਧ ਐਂਟਰੀਆਂ ਆਈਆਂ ਸਨ।


Published

Updated

By MP Singh, Preetinder Grewal

Source: SBS



Share this with family and friends


ਐਸ ਬੀ ਐਸ ਨੇ ਕੌਮੀ ਭਾਸ਼ਾ ਮੁਕਾਬਲੇ ਦੇ ਪੰਜ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੈਲਬੌਰਨ ਦੀ ਪੰਜਾਬੀ ਕੁੜੀ ਹਰਨੀਪ ਕੌਰ 8 ਤੋਂ 12 ਸਾਲ ਉਮਰ ਵਰਗ ਵਿੱਚ ਜੇਤੂ ਰਹੀ ਹੈ। ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ 82 ਬੋਲੀਆਂ ਵਿੱਚ 4000 ਤੋਂ ਵੀ ਵੱਧ ਐਂਟਰੀਆਂ ਆਈਆਂ ਸਨ।


ਨੈਸ਼ਨਲ ਲੈਂਗੂਏਜ ਮੁਕਾਬਲਾ ਐਸ ਬੀ ਐਸ ਦੀ ਕੌਮੀ ਮੁਹਿੰਮ ਦੀ ਉਹ ਕੜ੍ਹੀ ਹੈ ਜਿਸਦਾ ਉਦੇਸ਼ ਭਾਸ਼ਾ ਸਿੱਖਣ ਅਤੇ ਸਮਝਣ ਨੂੰ ਉਤਸ਼ਾਹਿਤ ਕਰਨਾ ਹੈ।

ਆਸਟ੍ਰੇਲੀਆ ਵਿੱਚ ਭਾਸ਼ਾ ਦੇ ਪੰਜ ਵਿਦਿਆਰਥੀਆਂ ਨੂੰ ਤੀਜੇ ਸਲਾਨਾ ਨੈਸ਼ਨਲ ਲੈਂਗੂਏਜ ਮੁਕਾਬਲੇ ਦੇ ਜੇਤੂ ਵਜੋਂ ਚੁਣਿਆ ਗਿਆ ਹੈ - ਮੁਕਾਬਲੇ ਲਈ 80 ਭਾਸ਼ਾਵਾਂ ਵਿੱਚ ਲਗਪਗ 4000 ਐਂਟਰੀਆਂ ਆਈਆਂ ਸਨ।

ਮੁਕਾਬਲੇ ਵਿੱਚ ਪੰਜ ਉਮਰ ਵਰਗਾਂ ਵਿੱਚੋਂ ਜੇਤੂ ਚੁਣੇ ਗਏ - ਚੋਣ ਵੇਲ਼ੇ ਰਚਨਾਤਮਕ ਪਹੁੰਚ ਅਤੇ ਵਿਲੱਖਣਤਾ ਨੂੰ ਖਾਸ ਅਹਿਮੀਅਤ ਮਿਲੀ।

ਜੇਤੂਆਂ ਵਿੱਚੋ ਇੱਕ 11-ਸਾਲਾ ਹਰਨੀਪ ਕੌਰ ਨੇ ਪੰਜਾਬੀ ਸਿੱਖਣ ਪਿਛਲੇ ਕਾਰਣ ਐਸ ਬੀ ਐਸ ਪੰਜਾਬੀ ਨਾਲ਼ ਸਾਂਝੇ ਕੀਤੇ।

ਹਰਨੀਪ ਨੇ ਇੱਕ ਹੋਰ ਬੋਲੀ ਸਿੱਖਣ ਦੀ ਅਹਿਮੀਅਤ ਬਾਰੇ ਬੋਲਦਿਆਂ ਕਿਹਾ ਕਿ ਪੰਜਾਬੀ ਉਸ ਨੂੰ ਪਰਿਵਾਰ ਅਤੇ ਸਭਿਆਚਾਰ ਨਾਲ ਜੋੜ੍ਹੀ ਰੱਖਦੀ ਹੈ।

ਉਹ ਕਹਿੰਦੀ ਹੈ, "ਪੰਜਾਬੀ ਨੂੰ ਸਿੱਖਣਾ ਵਧੀਆ ਲਗਦਾ ਹੈ, ਸਿੱਖਣ ਪਿੱਛੋਂ ਮੈਂ ਇਸਨੂੰ ਪੀੜ੍ਹੀ-ਦਰ-ਪੀੜ੍ਹੀ ਫੈਲਾ ਸਕਦੀ ਹਾਂ ਜਿਸ ਨਾਲ਼ ਇਸਨੂੰ ਵੱਧ ਤੋਂ ਵੱਧ ਲੋਕ ਬੋਲਣਗੇ।"

Harneep Kaur
Source: SBS

ਹਰਨੀਪ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉੱਪਰ  ਦਿੱਤੇ ਆਡੀਓ ਲਿੰਕ ਉਤੇ ਕਲਿਕ ਕਰੋ...

ਮੁਕਾਬਲੇ ਦੇ ਜੇਤੂਆਂ ਬਾਰੇ ਪੂਰੀ ਜਾਣਕਾਰੀ ਲੈਣ ਲਈ ਹੇਠ ਦਿੱਤੇ ਆਡੀਓ ਲਿੰਕ ਜ਼ਰੀਏ ਵਿਸ਼ੇਸ਼ ਫ਼ੀਚਰ ਸੁਣੋ…


Latest podcast episodes

Follow SBS Punjabi

Download our apps

Watch on SBS

Punjabi News

Stream now