ਪੰਜਾਬੀ ਅਦਾਕਾਰਾ ਤਾਨੀਆ ਨੇ ਸੁਫਨਾ, ਬਾਜਰੇ ਦਾ ਸਿੱਟਾ, ਗੁੱਡੀਆਂ ਪਟੋਲੇ, ਲੇਖ ਵਰਗੀਆਂ ਲੀਹ ਤੋਂ ਹੱਟਕੇ ਬਣੀਆਂ ਫ਼ਿਲਮਾਂ 'ਚ ਬਤੌਰ ਨਾਇਕਾ ਕੰਮ ਕੀਤਾ ਹੈ।
ਇਸੇ ਕੜੀ ਤਹਿਤ ਉਸਦੀ ਗਿੱਪੀ ਗਰੇਵਾਲ ਨਾਲ਼ ਬਣੀ ਪੰਜਾਬੀ ਫਿਲਮ 'ਮਿੱਤਰਾਂ ਦਾ ਨਾ ਚੱਲਦਾ' 8 ਮਾਰਚ 2023 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।
ਇਸ ਬਾਰੇ ਗੱਲ ਕਰਦਿਆਂ ਤਾਨੀਆ ਨੇ ਦੱਸਿਆ ਕਿ ਇਹ ਇੱਕ ਕਾਮੇਡੀ-ਡਰਾਮਾ ਫਿਲਮ ਹੈ ਜੋ ਅੱਜ ਦੀ ਦੁਨੀਆ ਵਿੱਚ ਔਰਤ ਦੇ ਸੰਘਰਸ਼ ਨੂੰ ਵੀ ਉਜਾਗਰ ਕਰਦੀ ਹੈ।
ਇਸ ਇੰਟਰਵਿਊ ਦੌਰਾਨ ਤਾਨੀਆ ਨੇ ਜਿਥੇ ਆਪਣੀ ਜ਼ਿੰਦਗੀ ਤੇ ਫ਼ਿਲਮੀ ਸਫ਼ਰ ਤੇ ਚਾਨਣਾ ਪਾਇਆ ਓਥੇ ਆਪਣੀ ਆਉਣ ਵਾਲੀ ਫਿਲਮ 'ਮਿੱਤਰਾਂ ਦਾ ਨਾ ਚੱਲਦਾ' ਬਾਰੇ ਵੀ ਕਾਫੀ ਗੱਲਾਂ ਸਾਂਝੀਆਂ ਕੀਤੀਆਂ।