ਇਸ ਸਮੇਂ ਮੋਨਾ ਸਿੱਧੂ ਅਧਿਆਪਨ ਵਾਲੇ ਕਾਰਜਾਂ ਤੋਂ ਅੱਗੇ ਵਧਦੇ ਹੋਏ, ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਗਰੂਕ ਕਰ ਰਹੇ ਹਨ।
ਸ਼੍ਰੀਮਤੀ ਕੌਰ ਨੇ ਕਿਹਾ, “ਮੈਂ ਹਰ ਸ਼ਨੀਵਾਰ ਵਾਲੇ ਦਿਨ ਪੰਜਾਬੀ ਸਕੂਲ ਲਈ ਤਿਆਰੀ ਕਰਦੀ ਹਾਂ ਅਤੇ ਐਤਵਾਰ ਨੂੰ ਪੰਜਾਬੀ ਦੀਆਂ ਕਲਾਸਾਂ ਪੜਾਉਂਦੀ ਹਾਂ”।
ਪ੍ਰਮੁੱਖ ਨੁਕਤੇ:
- ਸਾਲ 2018 ਤੋਂ ਮੋਨਾ ਸਿੱਧੂ ਗਲੈਨਡੈਨਿੰਗ ਵਿੱਚ ਚਲ ਰਹੇ ਖਾਲਸਾ ਪੰਜਾਬੀ ਸਕੂਲ ਵਾਸਤੇ ਸੇਵਾ ਕਰ ਰਹੇ ਹਨ।
- ਔਰਤਾਂ ਨੂੰ ਆਸਟ੍ਰੇਲੀਆ ਦੇ ਕੰਮ ਵਾਲੇ ਮਾਹੌਲ ਬਾਰੇ ਜਾਗਰੂਕ ਕਰਨ ਲਈ ਉਨ੍ਹਾਂ ਨੇ ਸੈਮੀਨਾਰ ਵੀ ਕਰਵਾਏ ਹਨ।
- ਰਿਵਰਸਟਨ ਦੇ ਲੋਕਲ ਐਮ ਪੀ ਵਲੋਂ ਨਾਮਜਦ ਮੋਨਾ ਸਿੱਧੂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਨਮਾਨਤ ਕੀਤਾ ਗਿਆ।

Award for Mona Sidhu's volunteer work. Source: Mona Sidhu





