'ਰੂਹ ਪੰਜਾਬ ਦੀ' ਅਕੈਡਮੀ, ਆਸਟ੍ਰੇਲੀਆ ਦੇ ਕਈ ਵੱਡੇ ਸ਼ਹਿਰਾਂ ਵਿੱਚ ਭੰਗੜੇ ਦੇ ਅਲੰਬਰਦਾਰ ਵਜੋਂ ਵਿਚਰ ਰਹੀ ਹੈ।
ਸਿਡਨੀ ਤੇ ਮੈਲਬੌਰਨ ਦੇ ਨਾਲ਼-ਨਾਲ਼ ਇਸ ਗਰੁੱਪ ਦੀ ਐਡੀਲੇਡ ਇਕਾਈ ਵਿੱਚ ਵੀ ਹੁਣ 100 ਤੋਂ ਵੀ ਵੱਧ ਪਰਿਵਾਰ ਜੁੜੇ ਹੋਏ ਹਨ।
ਐਡੀਲੇਡ ਇਕਾਈ ਵਿੱਚ ਮੋਢੀ ਭੂਮਿਕਾ ਨਿਭਾਉਣ ਵਾਲ਼ੇ ਪੰਕਜ ਸ਼ਰਮਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੰਜਾਬੀ ਲੋਕ ਨਾਚਾਂ ਤੇ ਵਿਰਸੇ-ਵਿਰਾਸਤ ਨਾਲ਼ ਜੋੜਨਾ ਹੈ।
"ਇਸ ਮਕਸਦ ਨੂੰ ਪਾਉਣ ਲਈ ਸਾਨੂੰ ਐਡੀਲੇਡ ਵਸਦੇ ਪੰਜਾਬੀ ਪਰਿਵਾਰਾਂ ਦਾ ਬਹੁਤ ਸਹਿਯੋਗ ਮਿਲਦਾ ਹੈ। ਪੰਜਾਬੀ-ਪੰਜਾਬੀਅਤ ਨੂੰ ਸਮਰਪਿਤ ਤੇ ਸੁਹਿਰਦ ਮਾਪਿਆਂ ਦੀ ਸ਼ਾਬਾਸ਼ੇ ਤੇ ਹੱਲਾਸ਼ੇਰੀ ਸਦਕਾ ਇਹ ਸੰਭਵ ਹੁੰਦਾ ਹੈ ਜਿਸ ਲਈ ਉਹ ਸਾਰੇ ਵਧਾਈ ਦੇ ਪਾਤਰ ਹਨ," ਉਨ੍ਹਾਂ ਕਿਹਾ।

ਆਪਣੇ ਸਾਲਾਨਾ ਸਮਾਗਮ 'ਵਿਰਸਾ ਨਾਈਟ' ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵਿੱਚ ਮੁੱਖ ਤੌਰ 'ਤੇ ਭੰਗੜੇ ਦੀਆਂ ਕਈ ਵੰਨਗੀਆਂ ਤੇ ਸਮਾਜ ਨੂੰ ਸੇਧ ਦੇਣ ਵਾਲ਼ੇ ਕੁਝ 'ਡਾਨਸ-ਐਕਟ' ਸ਼ਾਮਿਲ ਸਨ।
"ਇਸ ਸਮੁਚੇ ਕਾਰਜ ਲਈ ਜਿਥੇ ਅਸੀਂ ਆਪਣੇ ਵਲੰਟੀਅਰ ਤੇ ਸਹਿਯੋਗੀਆਂ ਦੇ ਧੰਨਵਾਦੀ ਹਾਂ ਓਥੇ ਹੀ ਸਾਡੇ ਸ਼ਹਿਰ ਦੀ ਮੰਨੀ-ਪ੍ਰਮੰਨੀ ਸ਼ਖਸ਼ੀਅਤ ਕਰਨ ਬਰਾੜ ਦਾ ਵੀ ਖਾਸ ਧੰਨਵਾਦ ਹੈ ਜਿਨਾਂ ਪੰਜਾਬੀ ਬੋਲੀ ਤੇ ਵਿਰਸੇ-ਵਿਰਾਸਤ ਨਾਲ਼ ਜੁੜੀਆਂ ਵਸਤਾਂ ਦੀ ਖੂਬਸੂਰਤ ਪ੍ਰਦਰਸ਼ਨੀ ਲਾਈ।
ਹੋਰ ਵੇਰਵੇ ਲਈ ਪੰਕਜ ਸ਼ਰਮਾ ਨਾਲ਼ ਕੀਤੀ ਇਹ ਇੰਟਰਵਿਊ ਸੁਣੋ......




