ਪਾਕਿਸਤਾਨ ਕ੍ਰਿਕੇਟ ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਕ੍ਰਿਕੇਟ ਪ੍ਰੇਮੀਆਂ ਤੇ ਮੀਡਿਆ ਨੂੰ ਭਾਰਤ ਲਈ ਵੀਜ਼ਾ ਵਿੱਚ ਦੇਰੀ ਕਾਰਨ ਪੀਸੀਬੀ ਕਾਫੀ ਦਬਾਅ ਵਿੱਚ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਟੀਮ ਨੂੰ 2016 ਵਿੱਚ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦਾ ਪਹਿਲਾ ਦੌਰਾ ਕਰਨ ਲਈ ਰਵਾਨਾ ਹੋਣ ਤੋਂ ਸਿਰਫ਼ 48 ਘੰਟੇ ਪਹਿਲਾਂ ਵੀਜ਼ਾ ਦਿੱਤਾ ਗਿਆ ਸੀ।
ਉਧਰ ਆਈਸੀਸੀ ਦੇ ਬੁਲਾਰੇ ਨੇ ਰਾਇਟਰਜ਼ ਨੂੰ ਦਿੱਤੇ ਬਿਆਨ ਵਿੱਚ ਕਿਹਾ, "ਇਹ ਸਾਡੇ ਮੇਜ਼ਬਾਨ [ਭਾਰਤ] ਦੀ ਜ਼ਿੰਮੇਵਾਰੀ ਹੈ ਅਤੇ ਉਹ ਸਾਡੇ ਪੂਰੇ ਸਮਰਥਨ ਨਾਲ ਇਸ 'ਤੇ ਸਖ਼ਤ ਮਿਹਨਤ ਕਰ ਰਹੇ ਹਨ। ਇਸ ਨੂੰ ਸੁਲਝਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।"
ਇਹ ਤੇ ਪਾਕਿਸਤਾਨ ਦੀਆਂ ਹੋਰ ਖ਼ਬਰਾਂ ਲਈ ਆਡੀਓ ਰਿਪੋਰਟ ਸੁਣੋ.....
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ 'ਤੇ ਵੀ ਫਾਲੋ ਕਰੋ।




