ਕਰੋਨਾ ਦੇ ਓਮਿਕਰੋਨ ਵੇਰੀਐਂਟ ਦੇ ਵੱਧ ਰਹੇ ਮਾਮਲਿਆਂ ਅਤੇ ਬਦਲਦੇ ਸਰਦੀ ਦੇ ਮੌਸਮ ਕਾਰਨ ਪੰਜਾਬ ਵਿੱਚ ਬੁਖਾਰ, ਨਜ਼ਲਾ, ਖਾਂਸੀ ਦੇ ਮਰਜ਼ ਦੀ ਵੱਡੀ ਲਹਿਰ ਚੱਲ ਪਈ ਹੈ।
ਬਹੁਤ ਸਾਰੇ ਲੋਕ ਤੇਜ਼ ਬੁਖਾਰ ਤੋਂ ਪੀੜਤ ਹਨ ਅਤੇ ਉਹ ਪੈਰਾਸੀਟਾਮੋਲ ਦੀ ਸਵੈ-ਦਵਾਈ ਦੇ ਤੌਰ 'ਤੇ ਵਰਤੋਂ ਕਰ ਰਹੇ ਹਨ।
ਭਾਰੀ ਮੰਗ ਦੇ ਚੱਲਦੇ ਪੰਜਾਬ ਭਰ ਵਿੱਚੋਂ ਬੁਖਾਰ ਦੀ ਦਵਾਈ 'ਪੈਰਾਸੀਟਾਮੋਲ' ਮੇਡੀਕਲ ਸਟੋਰਾਂ 'ਚੋਂ ਮੁੱਕ ਗਈ ਹੈ ਤੇ ਜਿੱਥੇ ਕਿਤੇ ਇਹ ਦਵਾਈ ਮਿਲ ਰਹੀ ਹੈ ਤਾਂ ਇਸਦੀ ਕੀਮਤ ਕਾਫੀ ਵੱਧ ਗਈ ਹੈ।
ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੇ ਦਵਾਈ ਦੀ ਕਮੀ 'ਤੇ ਬਿਆਨ ਦਿੰਦਿਆਂ ਸਰਕਾਰ ਨੂੰ ਜਿੰਮੇਦਾਰ ਠਹਿਰਾਇਆ।
ਪੰਜਾਬ ਦੇ ਸਿਹਤ ਸਕੱਤਰ ਇਮਰਾਨ ਸਿਕੰਦਰ ਬਲੋਚ ਨੇ ਕਿਹਾ ਹੈ ਕਿ ਸੂਬੇ ਵਿੱਚ ਪੈਰਾਸੀਟਾਮੋਲ ਦੀ ਕੋਈ ਕਮੀ ਨਹੀਂ ਹੈ ਅਤੇ 68.6 ਮਿਲੀਅਨ ਗੋਲੀਆਂ ਬਾਜ਼ਾਰ ਵਿੱਚ ਉਪਲਬਧ ਹਨ।
"ਪਰ ਅਸੀਂ ਫੇਰ ਵੀ ਦਵਾਈ ਦੀ ਥੋੜ ਨੂੰ ਮੁਕਾਉਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਹੇ ਹਾਂ," ਉਨ੍ਹਾਂ ਕਿਹਾ।
ਜ਼ਿਕਰਯੋਗ ਹੈ ਕਿ ਡੇਂਗੂ ਬੁਖਾਰ ਦੀ ਲਹਿਰ ਦੌਰਾਨ ਵੀ ਪਾਕਿਸਤਾਨ ਦੇ ਲੋਕਾਂ ਵਲੋਂ 'ਪੈਰਾਸਿਟਾਮੋਲ' ਦੇ ਨਾਂ ਮਿਲਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ।
ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।



