ਸਰਗੋਧਾ ਦੇ ਡਿਸਟ੍ਰਿਕਟ ਪੁਲਿਸ ਆਫ਼ਿਸਰ (ਡੀ ਪੀ ਓ) ਡਾ. ਰਿਜ਼ਵਾਨ ਨੇ ਸੁਪਰੀਮ ਕੋਰਟ ਪਾਕਿਸਤਾਨ ਨੂੰ ਦੱਸਿਆ ਕਿ, "ਪਿਛਲੇ ਇੱਕ ਸਾਲ ਵਿੱਚ ਸ਼ਹਿਰ ਵਿੱਚ ਅਗਵਾ ਹੋਈਆਂ ਲਗਭੱਗ 151 ਮੁਟਿਆਰਾਂ ਨੂੰ ਪੁਲਿਸ ਵੱਲੋਂ ਲੱਭ ਲਿਆ ਗਿਆ ਹੈ।"
ਪੁਲਿਸ ਮਹਿਕਮੇ ਵਲੋਂ ਸੁਪਰੀਮ ਕੋਰਟ 'ਚ ਦਰਜ ਕਰਵਾਈ ਗਈ 200 ਸਫਿਆਂ ਦੀ ਸਰਕਾਰੀ ਰਿਪੋਰਟ 'ਚ ਖੁਲਾਸਾ ਹੋਇਆ ਕਿ 18 ਸਾਲਾ ਸੋਬੀਆ ਬਤੂਲ ਨੂੰ ਲੱਭਦੇ ਹੋਏ ਇਸੇ ਸ਼ਹਿਰ 'ਚੋ ਅਗਵਾ ਹੋਈਆਂ ਨਿੱਕੀ ਉਮਰ ਦੀਆਂ ਹੋਰ 151 ਕੁੜੀਆਂ ਨੂੰ ਬਰਾਮਦ ਕੀਤਾ ਗਿਆ ਹੈ।
ਇੰਨ੍ਹਾ 'ਚੋ 21 ਕੁੜੀਆਂ ਨੂੰ ਜਿਸਮ ਫਿਰੋਸ਼ੀ ਦੇ ਅੱਡਿਆਂ ਤੇ ਵੇਚ ਦਿੱਤਾ ਗਿਆ ਸੀ।
ਸੁਪਰੀਮ ਕੋਰਟ ਜਸਟਿਸ ਮਕਬੂਲ ਬਾਕੀਰ ਨੇ ਕੇਸ ਦੀ ਸੁਣਵਾਈ ਕੀਤੀ ਅਤੇ ਇਸ ਤਰ੍ਹਾਂ ਲੜਕੀਆਂ ਦੇ ਅਗਵਾ ਹੋਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਇਸ ਨੂੰ "ਪੁਲਿਸ ਦੀ ਨਾਕਾਮੀ ਅਤੇ ਅਯੋਗਤਾ " ਦਾ ਨਤੀਜਾ ਮੰਨਿਆ।
ਸੋਬੀਆ ਬਤੂਲ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਦੌਰਾਨ ਹਿਰਾਸਤ 'ਚ ਲਏ ਗਏ ਵਿਅਕਤੀ ਦੀ ਜ਼ਮਾਨਤ ਰੱਦ ਕਰ ਕੇ ਕੋਰਟ ਵਲੋਂ ਉਸ ਤੋਂ ਪੁੱਛ ਪੜਤਾਲ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ।
ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।