2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 25 ਸਾਲ ਪਾਕਿਸਤਾਨੀ ਅਥਲੀਟ ਅਰਸ਼ਦ ਨਦੀਮ ਨੇ ਰਿਕਾਰਡ-ਤੋੜ ਥਰੋਅ ਦੇ ਨਾਲ ਇੱਕ ਹੋਰ ਸੋਨ ਤਗਮਾ ਪਾਕਿਸਤਾਨ ਦੇ ਨਾਮ ਕੀਤਾ ਹੈ।
ਪੰਜਵੇਂ ਗੇੜ ਵਿੱਚ ਨਦੀਮ ਨੇ 90.18 ਮੀਟਰ ਦੇ ਇਤਿਹਾਸਿਕ ਥਰੋਅ ਨਾਲ਼ ਸੋਨ ਤਗਮਾ ਜਿੱਤਣ ਦੇ ਨਾਲ-ਨਾਲ ਦੱਖਣੀ ਏਸ਼ੀਆਈ ਅਥਲੀਟ ਦੁਆਰਾ ਰਿਕਾਰਡ ਕੀਤੇ ਗਏ ਸਭ ਤੋਂ ਲੰਬੇ ਥਰੋਅ ਦਾ ਖਿਤਾਬ ਵੀ ਆਪਣੇ ਨਾਮ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪਾਕਿਸਤਾਨ ਲਈ ਇਹ ਦੂਜਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਵੇਟਲਿਫਟਰ ਨੂਹ ਦਸਤਗੀਰ ਬੱਟ ਨੇ 405 ਕਿਲੋਗ੍ਰਾਮ ਦੇ ਰਿਕਾਰਡ ਲਿਫਟ ਦੇ ਨਾਲ ਪਾਕਿਸਤਾਨ ਲਈ ਸੋਨ ਤਗਮਾ ਜਿੱਤਿਆ ਸੀ।
ਇਹਨਾਂ ਖੇਡਾਂ ਵਿੱਚ ਪਾਕਿਸਤਾਨ ਦੇ ਖਿਡਾਰੀਆਂ ਨੇ ਦੋ ਸੋਨ ਤਗਮਿਆਂ ਸਮੇਤ ਕੁੱਲ ਅੱਠ ਮੈਡਲ ਜਿੱਤੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।