SKIP TO MAIN CONTENT

ਪਾਕਿਸਤਾਨ ਡਾਇਰੀ: ਸਰਕਾਰ ਨੇ ਵੀਜ਼ਾ ਨੀਤੀ ਵਿੱਚ ਸੋਧ ਕਰਦਿਆਂ ਵਿਦੇਸ਼ੀ ਨਿਵੇਸ਼ਕਾਂ ਨੂੰ ਦਿੱਤੀ ਵੱਡੀ ਸਹੂਲਤ

Pakistan flag
Pakistan flag Credit: CCO

ਆਪਣੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ, ਪਾਕਿਸਤਾਨ ਨੇ ਇੱਕ ਨਵੀਂ ਵੀਜ਼ਾ ਨੀਤੀ ਲਾਗੂ ਕੀਤੀ ਹੈ ਜੋ ਅੰਤਰਰਾਸ਼ਟਰੀ ਵਪਾਰਾਂ ਜਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਦੇਸ਼ ਵਿੱਚ ਨਿਵੇਸ਼ ਕਰਨ ਲਈ ਲੁਭਾਉਣ ਲਈ ਤਿਆਰ ਕੀਤੀ ਗਈ ਹੈ।

Published

By Preetinder Grewal

Source: SBS

Skip to podcast episode content

ਆਪਣੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ, ਪਾਕਿਸਤਾਨ ਨੇ ਇੱਕ ਨਵੀਂ ਵੀਜ਼ਾ ਨੀਤੀ ਲਾਗੂ ਕੀਤੀ ਹੈ ਜੋ ਅੰਤਰਰਾਸ਼ਟਰੀ ਵਪਾਰਾਂ ਜਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਦੇਸ਼ ਵਿੱਚ ਨਿਵੇਸ਼ ਕਰਨ ਲਈ ਲੁਭਾਉਣ ਲਈ ਤਿਆਰ ਕੀਤੀ ਗਈ ਹੈ।

ਫੈਡਰਲ ਸਰਕਾਰ ਨੇ 103 ਦੇਸ਼ਾਂ ਲਈ ਵੀਜ਼ਾ ਨੀਤੀ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਪੈਸ਼ਲ ਇਨਵੈਸਟਮੈਂਟ ਫੈਸਿਲੀਟੇਸ਼ਨ ਕਾਉਂਸਿਲ (SIFC) ਦੀ ਸਿਫ਼ਾਰਸ਼ 'ਤੇ ਇਹ ਵਪਾਰਕ ਵੀਜ਼ੇ ਤੁਰੰਤ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਜਾਣਗੇ।

ਇਸ ਤਹਿਤ ਵਿਦੇਸ਼ਾਂ ਵਿੱਚ ਪਾਕਿਸਤਾਨੀ ਕੌਂਸਲੇਟਸ ਨੂੰ 24 ਘੰਟਿਆਂ ਦੇ ਅੰਦਰ ਪੰਜ ਸਾਲਾਂ ਲਈ ਵਪਾਰਕ ਵੀਜ਼ਾ ਜਾਰੀ ਕਰਨ ਲਈ ਆਖਿਆ ਜਾਵੇਗਾ, ਜਦੋਂ ਕਿ ਇੱਕ ਸਾਲ ਦਾ ਥੋੜ੍ਹੇ ਸਮੇਂ ਲਈ ਨਿਵੇਸ਼ਕ ਵੀਜ਼ਾ ਵੀ ਤੁਰੰਤ ਜਾਰੀ ਕਰਨ ਦੇ ਹੁਕਮ ਹਨ।

ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ.....

Latest podcast episodes

Follow SBS Punjabi

Download our apps

Watch on SBS

Punjabi News

Stream now