ਪਾਕਿਸਤਾਨ ਡਾਇਰੀ: ਲਾਹੌਰ ਵਿੱਚ ਕਬਰਿਸਤਾਨਾਂ ਦੀ ਜਗ੍ਹਾ 'ਚ ਵੱਡੀ ਕਮੀ, ਦਫਨਾਉਣ ਦੇ ਖਰਚੇ 'ਚ ਹੋਇਆ ਚੋਖਾ ਵਾਧਾ

Representative File Photo. Source: EPA / REHAN KHAN/EPA
ਲਾਹੌਰ ਦੀ ਆਬਾਦੀ ਤੇਜ਼ੀ ਨਾਲ ਵਧਣ ਨਾਲ, ਵਸਨੀਕਾਂ ਨੂੰ ਸ਼ਹਿਰ ਦੇ ਮੌਜੂਦਾ ਕਬਰਸਤਾਨਾਂ ਵਿੱਚ ਸਥਾਨ ਲੱਭਣਾ ਔਖਾ ਹੋ ਗਿਆ ਹੈ। ਮੌਜੂਦਾ ਕਬਰਿਸਤਾਨਾਂ ਦੇ ਹਾਲਾਤ ਖਸਤਾ ਹਨ, ਕਈਆਂ ਦੀਆਂ ਚਾਰਦੀਵਾਰੀਆਂ ਗਾਇਬ ਹਨ ਅਤੇ ਕਬਰਾਂ ਖੋਦਣ ਵਾਲਿਆਂ ਦੇ ਉੱਚ ਦਾਮਾਂ ਨੇ ਹਾਲਾਤ ਹੋਰ ਗੰਭੀਰ ਕਰ ਦਿੱਤੇ ਹਨ। ਲਾਹੌਰ ਦੇ ਕਿਸੇ ਵੀ ਕਬਰਿਸਤਾਨ ਵਿੱਚ ਕਬਰ ਬਣਾਉਣ ਦਾ ਔਸਤਨ ਖਰਚਾ 25,000 ਤੋਂ 50,000 ਰੁਪਏ ਦੇ ਵਿੱਚਕਾਰ ਹੈ। ਜਦਕਿ ਸਰਕਾਰੀ ਕਬਰਸਤਾਨ ਵਿੱਚ ਕਬਰ ਬਣਾਉਣ ਦਾ ਖਰਚਾ 10,500 ਰੁਪਏ ਤੈਅ ਕੀਤਾ ਗਿਆ ਹੈ। ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ
Share



