ਪਾਕਿਸਤਾਨ ਵਿੱਚ ਮਹਿੰਗਾਈ ਦੇ ਤਣਾਅ ਨੂੰ ਕੁੱਝ ਹੱਦ ਤੱਕ ਘੱਟ ਕਰਨ ਲਈ ਫੈਡਰਲ ਸਰਕਾਰ ਦੇ ਵਜ਼ੀਰਾਂ ਵੱਲੋਂ ਸਿਹਤ ਮੰਤਰਾਲੇ ਦੀ ਸਿਫਾਰਸ਼ ਉੱਤੇ ਅਮਲ ਕੀਤਾ ਗਿਆ ਹੈ।
ਫੈਡਰਲ ਸਿਹਤ ਮੰਤਰੀ ਅਬਦੁਲ ਕਾਦਿਰ ਪਟੇਲ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਪਾਕਿਸਤਾਨ ਦੇ ਲੋਕਾਂ ਨੂੰ ਕੁੱਝ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਪਾਕਿਸਤਾਨ ਦੀ ਸਾਬਕਾ ਸਰਕਾਰ ਉੱਤੇ ਇਹ ਕਹਿਕੇ ਤੰਜ ਕੱਸੇ ਕਿ ਪਿਛਲੀ ਸਰਕਾਰ ਦੌਰਾਨ ਦਵਾਈਆਂ ਦੇ ਮੁੱਲ 700 ਫੀਸਦ ਤੱਕ ਵੱਧ ਗਏ ਸਨ।
ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ....




