ਦੱਸਣਯੋਗ ਹੈ ਕਿ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ, ਉਸਦੇ ਸਮਰਥਕਾਂ ਨੇ ਕਈ ਇਮਾਰਤਾਂ ਨੂੰ ਅੱਗ ਲਗਾ ਦਿੱਤੀ, ਹਾਈਵੇਅ ਅਤੇ ਸੜਕਾਂ ਨੂੰ ਰੋਕ ਦਿੱਤਾ ਅਤੇ ਨਾਲ ਹੀ ਦੇਸ਼ ਦੀ ਫੌਜ ਨਾਲ ਸਬੰਧਤ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ।
ਇਸ ਵਿੱਚ ਜਿਨਾਹ ਹਾਊਸ, ਰੇਡੀਓ ਪਾਕਿਸਤਾਨ ਅਤੇ ਐਸੋਸੀਏਟਿਡ ਪ੍ਰੈਸ ਆਫ ਪਾਕਿਸਤਾਨ (ਏ.ਪੀ.ਪੀ.) ਦੇ ਨਾਲ-ਨਾਲ ਨਿੱਜੀ ਕਾਰੋਬਾਰੀ ਸੰਪਤੀਆਂ ਨੂੰ ਨੁਕਸਾਨ ਵੀ ਸ਼ਾਮਲ ਸੀ।
ਹਿੰਸਕ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 3,000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।