ਪ੍ਰਨੀਤ ਨੇ ਆਪਣੇ ਭਰਾ ਨਾਲ ਛੋਟੇ ਹੁੰਦੇ ਤੋਂ ਘਰ ਵਿਚ ਹੀ ਕਰਿਕਟ ਸ਼ੋਂਕੀਆ ਖੇਡਣੀ ਅਰੰਭੀ ਤੇ ਫਿਰ ਬਾਦ ਵਿਚ ਇਹੀ ਸ਼ੋਕ ਉਸਨੂੰ ਐਨ ਐਸ ਡਬਲਿਊ ਦੀ ਕਰਿਕਟ ਟੀਮ ਵਿਚ ਲੈ ਆਇਆ। ਛੋਟੇ ਹੁੰਦੇ ਜਦੋਂ ਪ੍ਰਨੀਤ ਨੇ ਪ੍ਰੋਫੈਸ਼ਨਲ ਕਰਿਕਟ ਖੇਡਣ ਦੀ ਇਛਾ ਜਤਾਈ ਤਾਂ ਉਸ ਨੂੰ ਉਮੀਦ ਮੁਤਾਬਕ ਘੜਿਆ ਘੜਾਇਆ ਜਵਾਬ ਮਿਲਿਆ ਕਿ, ‘ਕਰਿਕਟ ਮੁੰਡਿਆਂ ਦੀ ਖੇਡ ਹੈ। ਤੂੰ ਕੁੜੀਆਂ ਵਾਲੀ ਕੋਈ ਖੇਡ ਜਿਵੇਂ ਕਿ ਨੈੱਟਬਾਲ, ਐਥਲੇਟਿਕਸ ਵਿਚ ਹਿਸਾ ਲੈ ਸਕਦੀ ਹੈਂ”। ਪਰ ਪ੍ਰਨੀਤ ਨੇ ਆਪਣੀ ਖੇਡ ਦਾ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਕਿ ਉਸਨੂੰ ਮੁੰਡਿਆਂ ਦੀ ਇਕ ਟੀਮ ਵਿਚ ਦਾਖਲਾ ਦਿਵਾ ਦਿਤਾ ਜਿਸ ਵਿਚ ਪ੍ਰਨੀਤ ਨੇ ਥੋੜੇ ਸਮੇਂ ਵਿਚ ਹੀ ਆਪਣੀ ਤੇਜ ਰਫਤਾਰ ਬਾਲਿੰਗ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੰਗਿਆਂ ਚੰਗਿਆਂ ਦੇ ਮਨਾਂ ਵਿਚ ਆਪਣੀ ਕਲਾ ਦੀ ਧਾਕ ਬਿਠਾ ਦਿਤੀ।
ਪ੍ਰਨੀਤ ਨੇ ਹਰਮਨਪ੍ਰੀਤ ਦੇ ਸਾਰੇ ਮੈਚ ਹੀ ਨਹੀਂ ਬਲਕਿ ਉਸ ਦੀ ਟਰੇਨਿੰਗ ਵੀ ਹਰ ਥਾਂ ਤੇ ਜਾ ਜਾ ਕੇ ਦੇਖੀ ਅਤੇ ਉਸ ਨੂੰ ਆਪਣੀ ਖੇਡ ਦਾ ਹਿਸਾ ਵੀ ਬਣਾਇਆ। ਪ੍ਰਨੀਤ ਅਨੁਸਾਰ. “ਇਕ ਸਮਾਂ ਸੀ ਜਦੋਂ ਮੈਂ ਕਰਿਕਟ ਨੂੰ ਅਲਵਿਦਾ ਆਖਣ ਹੀ ਵਾਲੀ ਸੀ, ਪਰ ਹਰਮਨਪ੍ਰੀਤ ਨੇ ਮੈਨੂੰ ਇੰਨਾ ਜਿਆਦਾ ਪ੍ਰਭਾਵਤ ਕੀਤਾ ਕਿ ਮੈ ਮੁੜ ਕੇ ਇਸ ਖੇਡ ਵਲ ਮੁੜ ਗਈ”। ਇਸ ਤੋਂ ਅਲਾਵਾ ਪ੍ਰਨੀਤ ਨੇ ਵੈਸਟ ਇੰਡੀਜ਼ ਦੇ ਤੇਜ ਰਫਤਾਰ ਗੇਂਦਬਾਜ਼ ਕੋਰੀ ਕੋਲ਼ੀਮੋਰ ਕੋਲੋਂ ਵੀ ਬਕਾਇਦਾ ਟਰੇਨਿੰਗ ਹਾਸਲ ਕੀਤੀ ਅਤੇ ਗੇਂਦਬਾਜ਼ੀ ਦੇ ਗੁਰ ਸਿਖੇ। ਪ੍ਰਨੀਤ ਨੂੰ ਕੋਰੀ ਦੀ ਦਿਤੀ ਨਸੀਹਤ ਅਜੇ ਤਕ ਯਾਦ ਹੈ ਕਿ,”ਆਪਣੇ ਓਵਰ ਦੀਆਂ ਸਾਰੀਆਂ ਬਾਲਾਂ ਇਸ ਤਰਾਂ ਨਾਲ ਸੁੱਟੋ ਕਿ ਤੁਹਾਨੂੰ ਇਸ ਵਿਚੋਂ ਸੰਪੂਰਨਤਾ ਹਾਸਲ ਹੋ ਸਕੇ”।

Aiming for Australian women cricket team Source: Parneet Kaur
ਕਰਿਕਟ ਦੀ ਖੇਡ ਦੇ ਨਾਲ ਨਾਲ ਪ੍ਰਨੀਤ ਪੜਾਈ ਵਿਚ ਵੀ ਬਹੁਤ ਅੱਗੇ ਤਕ ਜਾਣਾ ਚਾਹੁੰਦੀ ਹੈ। ਪ੍ਰਨੀਤ ਅਨੁਸਾਰ, “ਪੜਾਈ ਅਤੇ ਖੇਡਾਂ ਵਿਚ ਸਹੀ ਤਾਲਮੇਲ ਹੀ ਸਫਲਤਾ ਦੀ ਕੁੰਜੀ ਹੈ”। ਆਪਣੇ ਵਿਹਲੇ ਸਮੇਂ ਵਿਚ ਪ੍ਰਨੀਤ ਨੇ ਅੰਪਾਇਰਿੰਗ ਦੇ ਕੋਰਸ ਦਾ ਪਹਿਲਾ ਭਾਗ ਸਫਲਤਾ ਸਹਿਤ ਪੂਰਾ ਕਰਦੇ ਹੋਏ ਇਸ ਰੋਲ ਦੀਆਂ ਬਰੀਕੀਆਂ ਤੋਂ ਵੀ ਪੂਰੀ ਤਰਾਂ ਨਾਲ ਜਾਣੂ ਹੋ ਚੁੱਕੀ ਹੈ।
ਅਖੀਰ ਵਿਚ ਐਸ ਬੀ ਐਸ ਨਾਲ ਪ੍ਰਨੀਤ ਨੇ ਆਪਣੀ ਗਲਬਾਤ ਬਹੁਤ ਹੀ ਖੂਬਸੂਰਤ ਸੁਨੇਹੇ ਨਾਲ ਮੁਕਾਈ ਤੇ ਕਿਹਾ, “ਸਾਰੀਆਂ ਹੀ ਪੰਜਾਬੀ ਅਤੇ ਭਾਰਤੀ ਮੂਲ ਦੀਆਂ ਕੁੜੀਆਂ ਨੂੰ ਕਰਿਕਟ ਅਪਨਾਉਣੀ ਚਾਹੀਦੀ ਹੈ ਕਿਉਂਕਿ ਨਾ ਸਿਰਫ ਆਸਟ੍ਰੇਲੀਆ ਬਲਿਕ ਸਾਰੇ ਹੀ ਸੰਸਾਰ ਵਿਚ ਕੁੜੀਆਂ ਨੂੰ ਇਕ ਖੇਡ ਖੇਡਣ ਵਾਸਤੇ ਬਹੁਤ ਉਤਸ਼ਾਹਤ ਕੀਤਾ ਜਾ ਰਿਹਾ ਹੈ”।

On footsteps of Indian women cricketer Harmanpreet Kaur Source: Parneet Kaur
ਆਣ ਵਾਲੇ ਸਮੇਂ ਵਿਚ ਪ੍ਰਨੀਤ ਆਪਣੇ ਆਪ ਨੂੰ ਆਸਟ੍ਰੇਲੀਆ ਦੀ ਵੂਮੇਨ ਕਰਿਕਟ ਟੀਮ ਵਿਚ ਦੇਖਣਾ ਚਾਹੁੰਦੀ ਹੈ ਅਤੇ ਸਾਡੀਆਂ ਦੁਆਵਾਂ ਵੀ ਪ੍ਰਨੀਤ ਦੀ ਇਸ ਕਾਮਨਾਂ ਵਾਸਤੇ ਉਸ ਦੇ ਨਾਲ ਹਨ।