'ਪਟਕਾ ਕਿਡ' ਲਈ 'ਪਟਕਾ ਕਿੱਟ': ਕੀ ਤੁਹਾਡਾ ਬੱਚਾ ਵੀ ਆਸਟ੍ਰੇਲੀਅਨ ਸਕੂਲ ਵਿੱਚ ‘ਪਟਕਾ’ ਬੰਨ੍ਹ ਕੇ ਜਾਂਦਾ ਹੈ?

Patka Kit for Patka Kid.png

‘ਮੈਲਬਰਨ ਸਿੰਘਜ਼’ ਵਲੋਂ ਤਿਆਰ ਕੀਤੀਆਂ ਗਈਆਂ ‘ਪਟਕਾ ਕਿੱਟਸ’ ਅਤੇ ਹੋਰ ਸਮੱਗਰੀ । Credit: Supplied by Udaybir Singh (Melbourne Singhs)

ਗੈਰ-ਸਿੱਖ ਬੱਚਿਆਂ ਦੀ ਬਹੁਤਾਤ ਵਾਲੇ ਆਸਟ੍ਰੇਲੀਅਨ ਸਕੂਲਾਂ ਵਿੱਚ ਸਿੱਖ ਬੱਚਿਆਂ ਦੇ ਮਨਾਂ ਅੰਦਰ ਪਟਕਾ ਬੰਨ੍ਹਣ ਪ੍ਰਤੀ ਝਿਜਕ ਨੂੰ ਦੂਰ ਕਰਨ ਦੇ ਮਕਸਦ ਨਾਲ ‘ਮੈਲਬਰਨ ਸਿੰਘਜ਼’ ਵਲੋਂ ਪਿਛਲੇ ਕੁਝ ਸਾਲਾਂ ਤੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਹੈ। ਇਸ ਤਹਿਤ ਸਿੱਖ ਪਰਿਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ‘ਪਟਕਾ ਕਿੱਟਸ’ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।


ਸੰਸਥਾ ਤੋਂ ਉਦੈਬੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ‘ਪਟਕਾ ਕਿੱਟ’ ਵਿੱਚ ਪਟਕੇ ਦੀ ਅਹਿਮੀਅਤ ਨੂੰ ਬਿਆਨ ਕਰਦੀ ਬਾਲ-ਕਹਾਣੀ ਅਤੇ ਇਸ ਨੂੰ ਬੰਨ੍ਹਣ ਦੇ ਢੰਗ-ਤਰੀਕੇ ਬਾਰੇ ਜਾਣੂ ਕਰਵਾਉਂਦੀ ਸਮੱਗਰੀ ਸ਼ਾਮਿਲ ਹੁੰਦੀ ਹੈ।

Udaybir Singh_melbourne Singhs.jfif
ਉਦੈਬੀਰ ਸਿੰਘ, ਮੈਲਬਰਨ ਸਿੰਘਜ਼ ਦੇ ਨੁਮਾਇੰਦੇ। Credit: Supplied by Udaybir Singh

ਉਦੈਬੀਰ ਸਿੰਘ ਨੇ ਦੱਸਿਆ ਕਿ ਕੁਝ ਹਫਤੇ ਪਹਿਲਾਂ ਇੱਕ ਸਮਾਗਮ ਦੌਰਾਨ ਮੈਨਿੰਘਮ ਕੌਂਸਲ ਅਧੀਨ ਪੈਂਦੇ 20-25 ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਵੀ ਪਟਕਾ ਕਿੱਟਸ ਭੇਂਟ ਕੀਤੀਆਂ ਗਈਆਂ ਸਨ ਤਾਂ ਜੋ ਉਨ੍ਹਾਂ ਸਕੂਲਾਂ ਦੇ ਸਟਾਫ਼ ਅਤੇ ਹੋਰਨਾਂ ਸੱਭਿਆਚਾਰਕ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਵੀ ਪਟਕੇ ਬਾਰੇ ਜਾਣੂ ਕਰਵਾਇਆ ਜਾ ਸਕੇ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਕਿੱਟਸ ਸਿੱਖ ਬੱਚਿਆਂ ਦਾ ਮਨੋਬਲ ਵਧਾਉਣ ਵਿੱਚ ਸਕਾਰਾਤਮਕ ਭੂਮਿਕਾ ਨਿਭਾ ਰਹੀਆਂ ਹਨ।

ਹੋਰ ਵੇਰਵੇ ਲਈ ਸੁਣੋ ਇਹ ਗੱਲਬਾਤ...

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Recommended for you

Follow SBS Punjabi

Download our apps

Watch on SBS

Punjabi News

Watch now