ਬਾਜਵਾ ਪਰਿਵਾਰ ਆਸਟ੍ਰੇਲੀਆ ਵਿਚਲੇ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਇਥੋਂ ਦੇ ਨਾਗਰਿਕ ਜਾਂ ਪੀ ਆਰ ਬਣਨ ਦੇ ਇੰਤਜ਼ਾਰ ਵਿੱਚ ਹਨ ਪਰ ਉਨ੍ਹਾਂ ਦੇ ਇਥੇ ਜੰਮੇ-ਪਲੇ 10-ਸਾਲਾ ਬੱਚੇ ਸਿਟੀਜ਼ਿਨਸ਼ਿਪ ਕਾਨੂੰਨ ਤਹਿਤ ਇਥੋਂ ਦੇ ਨਾਗਰਿਕ ਬਣ ਚੁੱਕੇ ਹਨ।
ਕਾਨੂੰਨੀ ਪ੍ਰਕਿਰਿਆ ਗੁੰਝਲਦਾਰ ਹੋਣ ਕਰਕੇ ਇਹਨਾਂ ਲੋਕਾਂ ਨੂੰ ਆਪਣੀਆਂ ਵੀਜ਼ਾ ਮੁਸ਼ਕਿਲਾਂ ਹੱਲ ਕਰਦਿਆਂ ਕਈ ਸਾਲ ਲੱਗ ਜਾਂਦੇ ਹਨ।
ਇਹਨਾਂ ਮਾਪਿਆਂ ਨੂੰ ਬੱਚਿਆਂ ਤੋਂ ਅੱਡ ਨਾ ਹੋਣਾ ਪਵੇ ਤੇ ਉਨ੍ਹਾਂ ਕੋਲ਼ ਵੀਜ਼ੇ ਪੱਖੋਂ ਇਸ ਗੱਲ ਦਾ ਕੋਈ ਸਾਰਥਿਕ ਹੱਲ ਹੋਵੇ, ਇਸ ਮੰਗ ਨੂੰ ਪਟੀਸ਼ਨ ਦੇ ਰੂਪ ਵਿੱਚ ਆਸਟ੍ਰੇਲੀਅਨ ਸੰਸਦ ਵਿੱਚ ਪੇਸ਼ ਕਰਨ ਲਈ ਲੋਕਾਂ ਵੱਲੋਂ ਦਸਤਖ਼ਤ ਮੁਹਿੰਮ ਛੇੜੀ ਗਈ ਹੈ।
ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ......
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ 'ਤੇ ਵੀ ਫਾਲੋ ਕਰੋ।



