ਰਾਸ਼ਟਰੀ ਪੱਧਰ ਉੱਤੇ ਹੁਨਰਮੰਦ ਕਾਮਿਆਂ ਦੀ ਘਾਟ ਪੂਰਨ ਲਈ ਪਰਵਾਸ ਦੀ ਸਖਤ ਲੋੜ: ਆਸਟ੍ਰੇਲੀਅਨ ਪ੍ਰਧਾਨ ਮੰਤਰੀ

Skills and Training Minister Brendan O'Connor and Prime Minister Anthony Albanese (right) speak to employees during a tour of Cerrone Jewellers in Sydney.

Skills and Training Minister Brendan O'Connor and Prime Minister Anthony Albanese (right) speak to employees during a tour of Cerrone Jewellers in Sydney. Source: AAP / Bianca De Marchi

ਇਸ ਸਮੇਂ ਆਸਟ੍ਰੇਲੀਆ ਵਿੱਚ 12ਵਾਂ 'ਰਾਸ਼ਟਰੀ ਹੁਨਰ ਹਫਤਾ' ਮਨਾਇਆ ਜਾ ਰਿਹਾ ਹੈ ਜਿਸ ਵਿੱਚ ਕਈ ਅਜਿਹੇ ਉਦਿਯੋਗਾਂ ਉੱਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਅਗਲੇ ਪੰਜ ਸਾਲਾਂ ਦੌਰਾਨ ਹੁਨਰਮੰਦ ਕਾਮਿਆਂ ਦੀ ਸਭ ਤੋਂ ਜਿਆਦਾ ਲੋੜ ਹੋਵੇਗੀ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਮੁਤਾਬਿਕ ਕੌਮੀ ਪੱਧਰ 'ਤੇ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਪਰਵਾਸ ਨਾਲ ਦੂਰ ਕੀਤਾ ਜਾ ਸਕਦਾ ਹੈ।


'ਰਾਸ਼ਟਰੀ ਹੁਨਰ ਹਫਤੇ' ਨੂੰ ਮਨਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਸਿਖਲਾਈ ਅਤੇ ਕਿੱਤਾ ਮੁਖੀ ਖੇਤਰ ਲਈ ਵਧੇਰੇ ਮਾਲੀ ਮੱਦਦ ਦਾ ਐਲਾਨ ਕੀਤਾ ਹੈ। ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਫੈਡਰਲ ਸਰਕਾਰ ਆਸਟ੍ਰੇਲੀਆ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨ ਦੇ ਨਾਲ-ਨਾਲ ਹੁਨਰਮੰਦ ਪ੍ਰਵਾਸ ਨੂੰ ਹੋਰ ਵਧਾਏ ਜਾਣ ਦੀ ਮੰਗ ਦਾ ਵੀ ਸਾਹਮਣਾ ਕਰ ਰਹੀ ਹੈ।

ਨਵੇਂ ਆਂਕੜਿਆਂ ਤੋਂ ਪਤਾ ਚਲਿਆ ਹੈ ਕਿ ਇਸ ਸਮੇਂ ਸਭ ਤੋਂ ਗੰਭੀਰ ਸਥਿਤੀ 10 ਉਦਿਯੋਗਾਂ ਦੀ ਹੈ, ਜਿਹਨਾਂ ਵਿੱਚ ਨਰਸਾਂ, ਚੈੱਫ, ਅਰਲੀ ਚਾਈਲਡਹੁੱਡ ਅਧਿਆਪਕ, ਅਤੇ ਇਲੈਕਟ੍ਰੀਸ਼ਨ ਵਾਲੇ ਕਿੱਤੇ ਵੀ ਸ਼ਾਮਲ ਹਨ।

ਆਈ ਟੀ ਖੇਤਰ ਵਿੱਚ ਵਾਧੇ ਦੀ ਭਵਿੱਖਬਾਣੀ ਦੇ ਚਲਦੇ, ਹਾਲ ਵਿੱਚ ਹੀ ਟੇਫ ਤੋਂ ਸਾਈਬਰ ਸੁਰੱਖਿਆ ਦੀ ਪੜਾਈ ਮੁਕੰਮਲ ਕਰਨ ਵਾਲੇ ਜੈਮੀ ਮੈਕਡੋਨਲਡ ਦਾ ਕਹਿਣਾ ਹੈ ਕਿ ਉਸ ਨੇ ਕਦੀ ਵੀ ਆਪਣੇ ਆਪ ਨੂੰ ਕੰਪਿਊਟਰ ਖੇਤਰ ਵਿੱਚ ਨਹੀਂ ਸੀ ਦੇਖਿਆ। ਉਸ ਨੇ ਤਾਂ ਆਪਣੇ ਮਾਪਿਆਂ ਦੇ ਕਹਿਣ ‘ਤੇ ਹੀ ਇੱਕ ਮੁਫਤ ਟੇਫ ਕੋਰਸ ਵਿੱਚ ਦਾਖਲਾ ਲਿਆ ਸੀ।

ਹੁਣ ਜੈਮੀ ਨੇ ਸੂਚਨਾ ਅਤੇ ਤਕਨਾਲੋਜੀ ਖੇਤਰ ਵਿੱਚ ਇੱਕ ਵਧੀਆ ਸਥਾਨ ਪ੍ਰਾਪਤ ਕਰ ਲਿਆ ਹੈ ਅਤੇ ਇਸ ਅਕਤੂਬਰ ਮਹੀਨੇ ਉਹ ਕੋਰੀਆ ਵਿੱਚ 'ਕਲਾਊਡ ਕੰਪਿਊਟਿੰਗ' ਵਿੱਚ ਆਸਟ੍ਰੇਲੀਆ ਵੱਲੋਂ ਹਾਜ਼ਰੀ ਭਰੇਗਾ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand