ਯੂਨਾਇਟਿਡ ਕਿੰਗਡਮ ਵਿੱਚ ਸੱਭ ਤੋਂ ਬੁਰਾ ਦਿਨ ਉਹ ਸੀ ਜਦੋਂ ਇਸ ਲਾਗ ਦੇ 57 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਸਨ।
ਬਰਿਟਿਸ਼ ਸਰਕਾਰ ਨੇ ਜਰਮਨੀ ਦੀ ਦਵਾਈਆਂ ਬਨਾਉਣ ਵਾਲੀ ਕੰਪਨੀ ਬਾਇਨ-ਟੈਕ ਵਲੋਂ ਦਵਾਈ ਭੇਜੇ ਜਾਣ ਵਿੱਚ ਹੋਣ ਵਾਲੀ ਦੇਰੀ ਦੇ ਮੱਦੇਨਜ਼ਰ, ਹੋਰ ਕਈ ਤਰਾਂ ਦੇ ਵਿਕਲਪਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਕਈ ਦਵਾਈਆਂ ਨੂੰ ਮਿਲਾ ਕੇ ਲਗਾਉਣਾ ਵੀ ਸ਼ਾਮਲ ਹੈ।
ਹੋ ਸਕਦਾ ਹੈ ਕਿ ਬਰਿਟਿਸ਼ ਨਾਗਰਿਕਾਂ ਨੂੰ ਹੁਣ ਪਹਿਲਾਂ ਐਲਾਨੇ ਤਿੰਨ ਹਫਤਿਆਂ ਦੀ ਥਾਂ 12 ਹਫਤਿਆਂ ਤੱਕ ਦਾ ਇੰਤਜ਼ਾਰ ਵੀ ਕਰਨਾ ਪਵੇ।
ਚੀਫ ਮੈਡੀਕਲ ਅਫਸਰ ਜੌਰਜ ਫਿੰਡਲੇ ਅਨੁਸਾਰ ਮਾਹਰ ਇਸ ਦੇਰੀ ਦਾ ਹੱਲ ਲੱਭਣ ਲਈ ਯਤਨਸ਼ੀਲ ਹਨ।
ਪਰ ਯੂਨਾਇਟੇਡ ਸਟੇਟਸ ਦੇ ਲਾਗਾਂ ਵਾਲੀਆਂ ਬਿਮਾਰੀਆਂ ਦੇ ਮਾਹਰ ਐਂਥਨੀ ਫੌਸੀ, ਯੂ ਕੇ ਵਲੋਂ ਕੀਤੇ ਜਾ ਰਹੇ ਯਤਨਾ ਨਾਲ ਸਹਿਮਤ ਨਹੀਂ ਹਨ। ਯੂਨਾਇਟੇਡ ਸਟੇਟਸ ਦੇ ਇੰਡੀਆਨਾ ਵਿੱਚ 75 ਸਾਲਾਂ ਦੀ ਉਮਰ ਦੇ ਸੈਂਕੜੇ ਲੋਕ ਇਸ ਟੀਕੇ ਨੂੰ ਲਗਵਾਉਣ ਲਈ ਲੰਬੀਆਂ ਲਾਈਨਾਂ ਵਿੱਚ ਇੰਤਜ਼ਾਰ ਕਰਦੇ ਦੇਖੇ ਗਏ ਸਨ।
ਯਾਦ ਰਹੇ ਕਿ ਇੱਕ ਹਫਤੇ ਦੌਰਾਨ ਹੀ ਇਸ ਲਾਗ ਦੇ 20 ਮਿਲੀਅਨ ਤੋਂ ਵੀ ਜਿਆਦਾ ਕੇਸ ਸਾਹਮਣੇ ਆਏ ਸਨ।
ਯੂ ਐਸ ਸੇਨੇਟਰ ਮਿੱਟ ਰੋਮਨੀ ਨੇ ਟਰੰਪ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਪਹਿਲਾਂ ਐਲਾਨੇ 20 ਮਿਲੀਅਨ ਟੀਕਿਆਂ ਵਾਲੇ ਟੀਚੇ ਦੇ ਮੁਕਾਬਲੇ ਹੁਣ ਤੱਕ ਸਿਰਫ 3 ਮਿਲੀਅਨ ਲੋਕਾਂ ਨੂੰ ਹੀ ਇਹ ਦਵਾਈ ਦਿੱਤੀ ਜਾ ਸਕੀ ਹੈ। ਇੱਕ ਅੰਦਾਜ਼ੇ ਮੁਤਾਬਕ ਯੂ ਐਸ ਵਿੱਚ ਇਸ ਲਾਗ ਕਾਰਨ 3 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਇਸ ਦੇ ਨਾਲ ਹੀ ਭਾਰਤ ਨੇ ਵੀ ਹੁਣ ਐਸਟਰਾ ਜ਼ੈਨਿਕਾ ਅਤੇ ਔਕਸਫੌਰਡ ਯੂਨਿਵਰਸਿਟੀ ਦੀਆਂ ਦਵਾਈਆਂ ਦੇ ਨਾਲ ਨਾਲ ਬਾਇਓਟੈੱਕ ਦੀ ਦਵਾਈ ਦੀ ਹੰਗਾਮੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਭਾਰਤ ਨੇ ਸਥਾਨਕ ਦਵਾਈ ਦੀਆਂ 300 ਮਿਲੀਅਨ ਖੁਰਾਕਾਂ ਦਾ ਵੀ ਆਰਡਰ ਦੇ ਦਿੱਤਾ ਹੈ ਤਾਂ ਕਿ ਭਾਰਤ ਦੇ 1.35 ਬਿਲੀਅਨ ਲੋਕਾਂ ਨੂੰ ਅਗਲੇ ਛੇ ਤੋਂ ਅੱਠ ਮਹੀਨਿਆਂ ਤੱਕ ਟੀਕੇ ਲਗਾਏ ਜਾ ਸਕਣ।
ਰੂਸ ਵਿੱਚ ਜਿਹੜੇ ਲੋਕ ਟੀਕੇ ਲਗਵਾਉਣਗੇ ਉਹਨਾਂ ਨੂੰ ਇਲੈਕਟਰੋਨਿਕ ਸਰਟਿਫੀਕੇਟ ਦਿੱਤੇ ਜਾਣਗੇ। ਰੂਸ ਦੀ ਸਥਾਨਕ ਦਵਾਈ ਸਪੁਤਨੀਕ-5 ਦੀ ਟੈਸਟਿੰਗ ਤੋਂ ਬਾਅਦ, ਭਾਰੀ ਮਾਤਰਾ ਵਿੱਚ ਇਸ ਦੀ ਵਰਤੋਂ ਕੀਤੇ ਜਾਣ ਦੀ ਉਮੀਦ ਹੈ। ਰੂਸ ਦੇ ਸਿਹਤ ਮੰਤਰੀ ਮਿਖੇਲ ਮੁਰਾਸ਼ਕੋ ਦਾ ਕਹਿਣਾ ਹੈ ਕਿ ਉਹ ਇਸ ਲਾਗ ਨੂੰ ਕਾਬੂ ਕਰਨ ਲਈ ਹਰ ਹੀਲਾ ਵਰਤ ਰਹੇ ਹਨ।
ਆਉਣ ਵਾਲੇ ਦਿਨਾਂ ਵਿੱਚ ਨੀਦਰਲੈਂਡਜ਼ ਦੇ ਹੰਗਾਮੀ ਕਾਰਜ ਕਰਨ ਵਾਲੇ 30 ਹਜ਼ਾਰ ਕਰਮਚਾਰੀਆਂ ਨੂੰ ਇਸ ਲਾਗ ਦੇ ਟੀਕੇ ਲਗਾਏ ਜਾਣਗੇ। ਦੇਸ਼ ਵਿੱਚ ਕਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਕੇਸਾਂ ਕਾਰਨ ਕਈ ਸਿਹਤ ਕਰਮਚਾਰੀਆਂ ਨੇ ਛੁੱਟੀ ਲੈਣੀ ਸ਼ੁਰੂ ਕਰ ਦਿੱਤੀ ਹੈ।
ਵੈਟੀਕਨ ਵਿੱਚ ਵੀ ਇਸ ਦਵਾਈ ਦੀਆਂ ਲੋੜੀਂਦੀਆਂ ਖੁਰਾਕਾਂ ਉਪਲੱਬਧ ਕਰਵਾਈਆਂ ਜਾਣਗੀਆਂ ਤਾਂ ਕਿ ਇੱਥੋਂ ਦੇ 450 ਕਰਮਚਾਰੀਆਂ, ਨਾਗਰਿਕਾਂ ਅਤੇ ਪੌਪ ਫਰਾਂਸਿਸ ਨੂੰ ਵੀ ਇਹ ਟੀਕਾ ਲਗਾਇਆ ਜਾ ਸਕੇ। ਹੁਣ ਤੱਕ 27 ਕੇਸ ਦਰਜ ਹੋ ਚੁੱਕੇ ਹਨ ਜਿਹਨਾਂ ਵਿੱਚ ਦੋ ਪਾਦਰੀ ਵੀ ਸ਼ਾਮਲ ਹਨ।
ਸੋਮਾਲੀਆ ਵਰਗੇ ਦੇਸ਼ ਵਿੱਚ ਦਵਾਈ ਸੱਭ ਤੋਂ ਬਾਅਦ ਪਹੁੰਚਾਈ ਜਾਵੇਗੀ, ਕਿਉਂਕਿ ਹੁਣ ਤੱਕ ਇੱਥੇ 4800 ਕੇਸ ਅਤੇ 130 ਮੌਤਾਂ ਦਰਜ ਹੋਈਆਂ ਹਨ। 15 ਮਿਲੀਅਨ ਦੀ ਅਬਾਦੀ ਵਾਲੇ ਇਸ ਦੇਸ਼ ਵਿੱਚ ਕਰੋਨਾਵਾਇਰਸ ਦੇ ਸੱਭ ਤੋਂ ਘੱਟ ਕੇਸ ਦਰਜ ਹੋਏ ਹਨ। ਸਮਾਜਕ ਦੂਰੀਆਂ ਵਿੱਚ ਵੀ ਢਿੱਲ ਦਿੱਤੀ ਗਈ ਹੈ ਅਤੇ ਹਾਲ ਵਿੱਚ ਹੀ ਹੋਏ ਫੁੱਟਬਾਲ ਮੈਚ ਦੌਰਾਨ 30 ਹਜ਼ਾਰ ਲੋਕਾਂ ਨੇ ਬਿਨਾਂ ਮਾਸਕ ਪਾਏ ਹੀ ਖੇਡ ਵੀ ਦੇਖੀ ਸੀ।
ਮੈਕਸੀਕੋ ਇਸ ਸਮੇਂ ਉਸ ਕੇਸ ਉੱਤੇ ਜਾਂਚ ਕਰ ਰਿਹਾ ਹੈ ਜਿਸ ਵਿੱਚ ਇੱਕ ਸਿਹਤ ਕਰਮਚਾਰੀ ਨੂੰ ਬਾਇਓਨ-ਟੈਕ ਟੀਕੇ ਤੋਂ ਬਾਅਦ ਤੇਜ਼ ਰਿਐਕਸ਼ ਹੋਇਆ ਸੀ ਅਤੇ ਉਸ ਦੇ ਦਿਮਾਗ ਅਤੇ ਸਪਾਈਨਲ ਕੌਰਡ ਵਿੱਚ ਸੋਜਸ਼ ਦੇਖੀ ਗਈ ਸੀ। ਮੈਕਸੀਕੋ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਸ ਔਰਤ ਨੂੰ ਪਹਿਲਾਂ ਤੋਂ ਐਲਰਜੀ ਹੁੰਦੀ ਰਹੀ ਹੈ ਅਤੇ ਇਸ ਟੀਕੇ ਵਾਸਤੇ ਕੀਤੇ ਪਹਿਲਾਂ ਪ੍ਰੀਖਣਾਂ ਵਿੱਚ ਕੁੱਝ ਵੀ ਅਜਿਹਾ ਨਹੀਂ ਸੀ ਦੇਖਿਆ ਗਿਆ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਬਾਇਓ-ਟੈਕ