ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿਦੇਸ਼ੀ ਪ੍ਰਵਾਸੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ ਅਤੇ ਸੰਯੁਕਤ ਰਾਜ ਅਮਰੀਕਾ, ਕੈਨੇਡਾ ਅਤੇ ਨਿਊਜ਼ੀਲੈਂਡ ਵਾਂਗ ਦੁਨੀਆ ਦੇ ਪ੍ਰਮੁੱਖ ਇਮੀਗ੍ਰੇਸ਼ਨ ਦੇਸ਼ਾਂ ਵਿੱਚੋਂ ਜਾਣਿਆ ਜਾਂਦਾ ਹੈ।
ਜਿਥੇ ਇਸ ਵੇਲ਼ੇ ਰਾਸ਼ਟਰੀ ਆਬਾਦੀ 26 ਮਿਲੀਅਨ ਦੇ ਨੇੜੇ ਪਹੁੰਚ ਗਈ ਹੈ ਅਤੇ ਉਥੇ ਸਾਲ 2000 ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਨੇ ਵਿਦੇਸ਼ ਵਿੱਚ ਪੈਦਾ ਹੋਈ ਆਪਣੀ ਆਬਾਦੀ ਵਿੱਚ ਕਮੀ ਦਰਜ ਕੀਤੀ ਹੈ।
ਮੈਲਬੌਰਨ ਦੇ ਜਨਸੰਖਿਆ ਸਮੂਹ ਦੇ ਸਾਈਮਨ ਕੁਸਟੇਨਮੇਕਰ ਦਾ ਕਹਿਣਾ ਹੈ ਕਿ ਆਰਥਿਕਤਾ ਲਈ ਇਹ ਇੱਕ ਬੁਰੀ ਖ਼ਬਰ ਹੈ ਕੋਵਿਡ ਮਹਾਂਮਾਰੀ ਨੇ ਦੁਨੀਆ ਭਰ ਵਿੱਚ ਪ੍ਰਵਾਸ ‘ਤੇ ਰੋਕ ਲਗਾ ਦਿੱਤੀ ਹੈ।
2021 ਵਿੱਚ 7.5 ਮਿਲੀਅਨ ਆਸਟ੍ਰੇਲੀਅਨ ਵਿਦੇਸ਼ ਵਿੱਚ ਪੈਦਾ ਹੋਏ ਦਰਜ ਕੀਤੇ ਗਏ ਅਤੇ ਇਹ ਸੰਖਿਆ 2020 ਤੋਂ 200,000 ਘੱਟ ਹੈ।
ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਸੋਸ਼ਲ ਰਿਸਰਚ ਐਂਡ ਮੈਥਡਜ਼ ਦੇ ਸੈਂਟਰ ਤੋਂ ਡਾਕਟਰ ਲਿਜ਼ ਐਲਨ ਦਾ ਮੰਨਣਾ ਹੈ ਕਿ ਸਰਹੱਦਾਂ ਦੇ ਮੁੜ ਖੁੱਲਣ ਨਾਲ ਵੀ ਆਸਟ੍ਰੇਲੀਆ ਮਾਈਗ੍ਰੇਸ਼ਨ ਅੰਕੜਿਆਂ ਨੂੰ ਮੁੜ ਪ੍ਰਾਪਤ ਨਹੀਂ ਕਰ ਸਕੇਗਾ।
ਜ਼ਿਆਦਾ ਜਾਣਕਾਰੀ ਲਈ ਪੰਜਾਬੀ ਵਿੱਚ ਇਹ ਆਡੀਓ ਰਿਪੋਰਟ ਸੁਣੋ