ਮੈਲਬੌਰਨ ਦੇ ਕ੍ਰਿਕੇਟ ਗਰਾਊਂਡ ਵਿੱਚ ਹੋ ਰਹੇ ਮੈਚ ਦੌਰਾਨ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਸਟੇਡੀਅਮ ਦੇ ਗੇਟ ਨੰਬਰ 1 ਉੱਤੇ ਇੱਕ ਰੋਸ ਪ੍ਰਦਰਸ਼ਨ ਉਲੀਕੀਆ ਗਿਆ ਸੀ।
ਪਰ ਪ੍ਰਦਰਸ਼ਨਕਾਰੀਆਂ ਮੁਤਾਬਕ ਪਹਿਲਾਂ ਤੋਂ ਹੀ ਇਸਦੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਪੁਲਿਸ ਅਤੇ ਕ੍ਰਿਕੇਟ ਪ੍ਰਬੰਧਕਾਂ ਦੀ ਦਖ਼ਲਅੰਦਾਜ਼ੀ ਕਾਰਨ ਉਹਨਾਂ ਨੂੰ ਪ੍ਰਦਰਸ਼ਨ ਦੀ ਥਾਂ ਬਦਲਣੀ ਪਈ।
ਸਟੇਡੀਅਮ ਦੀ ਬਜਾਏ ਬਾਅਦ ਵਿੱਚ ਇਹ ਪ੍ਰਦਰਸ਼ਨ ਨੇੜਲੇ ਰਿਚਮੰਡ ਸਟੇਸ਼ਨ ਉੱਤੇ ਕੀਤਾ ਗਿਆ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਟੀ-ਸ਼ਰਟਾਂ ਪਾ ਕੇ ਅਤੇ ਉਸਦੇ ਗੀਤ ਗਾ ਕੇ ਉਸਨੂੰ ਸ਼ਰਧਾਂਜਲੀ ਦਿੱਤੀ।
ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ ਹਾਲਾਂਕਿ ਮੌਕੇ ਉੱਤੇ ਪ੍ਰਦਰਸ਼ਨ ਦੀ ਥਾਂ ਬਦਲੇ ਜਾਣ ਉੱਤੇ ਉਹਨਾਂ ਨੇ ਨਿਰਾਸ਼ਾ ਵੀ ਜਤਾਈ।
ਪੂਰੀ ਜਾਣਕਾਰੀ ਲਈ ਪੇਜ ਉੱਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ...