ਜਾਣਕਾਰੀ ਮੁਤਾਬਕ ਦੀਪਕ ਟੀਨੂ ਨੂੰ ਗੋਇੰਦਵਾਲ ਜੇਲ ਵਿੱਚੋਂ ਪੁੱਛ-ਪੜ੍ਹਤਾਲ ਲਈ ਮਾਨਸਾ ਲਿਆਂਦਾ ਗਿਆ ਸੀ ਜਿੱਥੋਂ ਉਹ ਸੀ.ਆਈ.ਏ ਦੀ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ।
ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਦੀ ਚੌਕਸੀ ਵੱਧ ਗਈ ਹੈ। ਪੁਲਿਸ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਦੀਪਕ ਟੀਨੂ, ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਚਾਰਜਸ਼ੀਟ ਕੀਤੇ ਗਏ 24 ਮੁਲਜ਼ਮਾਂ ਵਿੱਚੋਂ ਇੱਕ ਹੈ।
ਕੁੱਝ ਦਿਨ ਪਹਿਲਾਂ ਉਸਨੂੰ ਕਿਸੇ ਹੋਰ ਮਾਮਲੇ ਦੀ ਸੁਣਵਾਈ ਲਈ ਤਰਤਾਰਨ ਜ਼ਿਲੇ ਦੀ ਗੋਇੰਦਵਾਲ ਸਾਹਿਬ ਦੀ ਜੇਲ ਵਿੱਚੋਂ ਪ੍ਰੋਡੱਕਸ਼ਨ ਵਰੰਟ ਉੱਤੇ ਮਾਨਸਾ ਲਿਆਂਦਾ ਗਿਆ ਸੀ।
ਪੰਜਾਬ ਪੁਲਿਸ ਦੇ ਡੀ.ਜੀ.ਪੀ ਵੱਲੋਂ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਉੱਤੇ ਪੋਸਟ ਕਰ ਕੇ ਸਾਂਝੀ ਕੀਤੀ ਗਈ ਹੈ।