ਇਹਨਾਂ ਬੱਚਿਆਂ ਵਿੱਚ ਮੈਲਬੌਰਨ ਦੇ ਫ਼ਤਿਹਦੀਪ ਸਿੰਘ, ਮੇਹਰ ਕੌਰ ਅਤੇ ਜਪਲੀਨ ਕੌਰ ਦੀਆਂ ਪ੍ਰਾਪਤੀਆਂ ਵਰਨਣਯੋਗ ਹਨ।
ਲਿਟਲ ਅਥਲੈਟਿਕਸ, ਕ੍ਰੇਨਬਰਨ ਦੇ ਫ਼ਤਿਹਦੀਪ ਸਿੰਘ ਨੇ ਨੌਂ ਸਾਲ ਤੋਂ ਘੱਟ ਉਮਰ ਵਰਗ ਵਿੱਚ ਵਿਕਟੋਰੀਆ ਦੇ ਰਾਜ ਪੱਧਰ ਦੇ ਮੁਕਾਬਲਿਆਂ ਵਿੱਚ 100 ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਕੰਬਾਇਡ ਇਵੈਂਟ ਤਹਿਤ ਉਹ ਹੁਣ ਵਿਕਟੋਰੀਆ ਦੇ 'ਟਾਪ 8' ਅਥਲੀਟਾਂ ਵਿੱਚ ਸ਼ਾਮਲ ਹੈ। ਇਸ ਤੋਂ ਪਹਿਲਾਂ ਫ਼ਤਿਹਦੀਪ ਰਾਜ ਪੱਧਰ ਦੇ ਰਿਲੇਅ ਮੁਕਾਬਲਿਆਂ ਵਿੱਚ ਦੋ ਸੋਨੇ ਅਤੇ ਇੱਕ ਕਾਂਸੇ ਦਾ ਤਗ਼ਮਾ ਜਿੱਤ ਚੁੱਕਾ ਹੈ।
ਫ਼ਤਹਿ ਤੋਂ ਇਲਾਵਾ ਲਿਟਲ ਅਥਲੈਟਿਕਸ, ਕ੍ਰੇਨਬਰਨ ਵੱਲੋਂ ਮੇਹਰ ਅਤੇ ਜਪਲੀਨ ਕੌਰ ਵੱਲੋਂ ਨੇ ਸੋਨੇ-ਚਾਂਦੀ ਦੇ ਤਗਮੇ ਜਿੱਤਦਿਆਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ।
ਅਥਲੈਟਿਕਸ ਕੋਚ ਕੁਲਦੀਪ ਸਿੰਘ ਔਲਖ ਨੇ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮੇਹਨਤ ਨੂੰ ਦਿੱਤਾ ਹੈ।
"ਸਾਨੂੰ ਭਵਿੱਖ ਵਿੱਚ ਵੀ ਇਹਨਾਂ ਬੱਚਿਆਂ ਤੋਂ ਵੱਡੀਆਂ ਉਮੀਦਾਂ ਹਨ। ਆਸ ਕਰਦੇ ਹਾਂ ਕਿ ਇਹ ਆਪਣੀ ਮੇਹਨਤ ਅਤੇ ਖੇਡਾਂ ਪ੍ਰਤੀ ਸਮਰਪਣ ਨੂੰ ਮੱਠਾ ਨਹੀਂ ਪੈਣ ਦੇਣਗੇ ਅਤੇ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਪੰਜਾਬੀ ਭਾਇਚਾਰੇ ਦੇ ਐਥਲੀਟ ਨਾ ਸਿਰਫ ਆਸਟ੍ਰੇਲੀਆ ਦੇ ਕੌਮੀ ਪੱਧਰ ਬਲਕਿ ਅੰਤਰਾਸ਼ਟਰੀ ਪੱਧਰ ਉੱਤੇ ਵੀ ਨਾਮਣਾ ਖੱਟਣਗੇ," ਉਨ੍ਹਾਂ ਕਿਹਾ।
ਹੋਰ ਵੇਰਵੇ ਲਈ ਜੇਤੂ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਥਲੈਟਿਕਸ ਕੋਚ ਕੁਲਦੀਪ ਸਿੰਘ ਔਲਖ ਨਾਲ਼ ਇੰਟਰਵਿਊ ਸੁਣੋ....