ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।
ਨੌਰਦਰਨ ਟੈਰੇਟਰੀ ਦੇ ਕਸਬੇ ਐਲਿਸ ਸਪਰਿੰਗਜ਼ ਦੇ ਬੱਚਿਆਂ ਵਿੱਚ ਲੱਗ ਰਿਹਾ ਹੈ ਪੰਜਾਬੀ ਦਾ ਜਾਗ

ਐਲਿਸ ਸਪਰਿੰਗ ਦੇ ਗੁਰੂਘਰ ਵਿੱਚ ਪੰਜਾਬੀ ਸਿੱਖਣ ਆੳੇਂਦੇ ਬੱਚੇ ਆਪਣੇ ਅਧਿਆਪਕ ਮਿਰਹਵਾਨ ਸਿੰਘ ਗਿੱਲ ਨਾਲ਼। Credit: Supplied
ਐਲਿਸ ਸਪਰਿੰਗਜ਼ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਮਿਹਰਵਾਨ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਆਪਕਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਹਫ਼ਤੇ ਵਿੱਚ ਦੋ ਦਿਨ ਮੰਗਲਵਾਰ ਅਤੇ ਸ਼ਨੀਵਾਰ ਨੂੰ ਸਥਾਨਕ ਗੁਰੂਘਰ ਵਿੱਚ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਜਿਥੇ ਉਨ੍ਹਾਂ ਨੂੰ ਪੰਜਾਬੀ ਦੇ ਨਾਲ਼-ਨਾਲ਼ ਗੁਰਮਤਿ ਸਿਖਿਆ ਵੀ ਦਿੱਤੀ ਜਾਂਦੀ ਹੈ। ਐਲਿਸ ਸਪਰਿੰਗਜ਼ ਵਿੱਚ ਆਪਣੇ ਭਾਈਚਾਰੇ ਦੀ ਆਬਾਦੀ ਹੁਣ 500 ਤੱਕ ਪਹੁੰਚ ਗਈ ਹੈ ਜਿਸ ਵਿੱਚੋਂ 30 ਤੋਂ 35 ਦੇ ਕਰੀਬ ਬੱਚੇ ਪੰਜਾਬੀ ਲਿਖਣੀ, ਪੜ੍ਹਨੀ ਅਤੇ ਬੋਲਣੀ ਸਿੱਖ ਰਹੇ ਹਨ। ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ....
Share




