ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਉਸਨੇ ਦੱਸਿਆ ਕਿ ਉਹ ਖੁਦ ਭਾਵੇਂ ਲੋਕ-ਗਾਇਕੀ ਨੂੰ ਸਮਰਪਿਤ ਰਿਹਾ ਹੈ ਪਰ ਉਸਦੀ ਕੋਸ਼ਿਸ਼ ਹਰ ਉਮਰ-ਵਰਗ ਦੇ ਸਰੋਤਿਆਂ ਲਈ ਚੰਗੇ ਅਤੇ ਹਰ ਪ੍ਰਕਾਰ ਦੇ ਗੀਤ ਗਾਓਣ ਦੀ ਰਹੀ ਹੈ।
ਪਿਛਲੇ ਦਿਨੀਂ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਉਸਦਾ ਐਸ ਬੀ ਐਸ ਦੇ ਮੈਲਬੌਰਨ ਸਟੂਡੀਓ ਵੀ ਆਉਣਾ ਹੋਇਆ ਜਿਥੋਂ ਉਸਨੇ ਆਪਣੇ ਸੁਨਣ ਵਾਲਿਆਂ ਲਈ ਵੰਨਗੀ ਮਾਤਰ 'ਲੋਕ ਤੱਥ ਤੇ ਹੀਰ' ਪੇਸ਼ ਕੀਤੀ ਓਥੇ ਕੰਵਰ ਗਰੇਵਾਲ ਅਤੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਗੀਤ ਵੀ ਸੁਣਾਏ।