ਟਾਰਨੇਟ ਵਿੱਚ ਰਹਿੰਦੇ ਹਰਜੋਤ ਸਿੰਘ 2018 ਵਿੱਚ ਗਲ਼ਤ ਪਾਰਕਿੰਗ ਲਗਾਉਣ ਕਾਰਨ ਕਰੀਬ 500 ਤੋਂ 700 ਡਾਲਰ ਹਰਜ਼ਾਨਾ ਭਰ ਚੁੱਕੇ ਹਨ ।
ਉਹ ਉਹਨਾਂ ਲੋਕਾਂ ਵਿੱਚੋਂ ਇੱਕ ਹਨ ਜੋ ਟਾਰਨੇਟ ਦੀ ਸਟੇਸ਼ਨ ਪਾਰਕਿੰਗ ਦੇ ਵਾਧੇ ਦੀ ਮੰਗ ਲੰਬੇ ਸਮੇਂ ਤੋਂ ਕਰਦੇ ਆਏ ਹਨ।
ਉਹਨਾਂ ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਸਰਕਾਰ ਵੱਲੋਂ ਪੱਛਮੀ ਆਸਟ੍ਰੇਲੀਆ ਵਿੱਚ ਨਵੇਂ ਸਟੇਸ਼ਨ ਬਣਾਉਣ ਅਤੇ ਪੁਰਾਣੇ ਸਟੇਸ਼ਨਾਂ ਦੇ ਵਾਧੇ ਦੀ ਘੋਸ਼ਣਾ ਨਾਲ ਬਹੁਤ ਸਾਰੇ ਲੋਕਾਂ ਨੂੰ ਲਾਭ ਪਹੁੰਚੇਗਾ ਹਾਲਾਂਕਿ ਉੁਹ ਇਸ ਘੋਸ਼ਣਾ ਦੀ ਉਮੀਦ ਕਾਫੀ ਸਮਾਂ ਪਹਿਲਾਂ ਤੋਂ ਕਰ ਰਹੇ ਸਨ।
ਗੌਰਤਲਬ ਹੈ ਕਿ ਸਰਕਾਰ ਦੇ ਇਸ ਐਲਾਨ ਮੁਤਾਬਕ ਪੱਛਮੀ ਮੈਲਬੌਰਨ ਵਿੱਚ ਦੋ ਨਵੇਂ ਸਟੇਸ਼ਨ ਬਣਾਏ ਜਾਣਗੇ ਜਿਸ ਵਿੱਚ ਟਾਰਨੇਟ ਵੈਸਟ ਸਟੇਸ਼ਨ ਅਤੇ ਟਰੁਗਨੀਨਾ ਦਾ ਸਟੇਸ਼ਨ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਫੰਡਿੰਗ ਦਾ ਕੁੱਝ ਹਿੱਸਾ ਐਲਬੀਅਨ ਸਟੇਸ਼ਨ ਦੀ ਤਰੱਕੀ ਅਤੇ ਵਾਧੇ ਲਈ ਵੀ ਵਰਤੋਂ ਵਿੱਚ ਲਿਆਂਦਾ ਜਾਵੇਗਾ।

ਇਸ ਦੌਰਾਨ ਟਾਰਨੇਟ ਤੋਂ ਲਿਬਰਲ ਉਮੀਦਵਾਰ ਪ੍ਰੀਤ ਸਿੰਘ ਸਰਕਾਰ ਵੱਲੋਂ ਤਿਆਰ ਕੀਤੀ ਗਈ ਇਸ ਯੋਜਨਾ ਉੱਤੇ ਸਵਾਲ ਕਰਦੇ ਨਜ਼ਰ ਆਏ।
ਉਹਨਾਂ ਮੁਤਾਬਕ ਇਸ ਯੋਜਨਾ ਨੂੰ ਲੈ ਕੇ ਸਪੱਸ਼ਟਤਾ ਦੀ ਘਾਟ ਹੈ।
ਪੂਰੀ ਗੱਲਬਾਤ ਸੁਨਣ ਲਈ ਪੇਜ ਉੱਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ




