Watch FIFA World Cup 2026™

LIVE, FREE and EXCLUSIVE

ਗੈਲੀਪੋਲੀ ਵਿੱਚ ਐਨਜ਼ੈਕ ਫੌਜਾਂ ਦੀ ਸਹਾਇਤਾ ਕਾਰਨ ਵਾਲ਼ੇ ਭਾਰਤੀ ਫੌਜੀਆਂ ਨੂੰ ਵੀ ਕੀਤਾ ਜਾ ਰਿਹਾ ਹੈ ਯਾਦ

ANZAC Gallipoli 1915 India Australia New Zealand Sydney Melbourne Perth

The allied forces (Britain, France, and Russia) launched an offensive on the Gallipoli Peninsula in 1915 to break through the straits. Source: Getty / Hulton Archive/Getty Images

ਹਰ ਸਾਲ 25 ਅਪ੍ਰੈਲ਼ ਨੂੰ ਐਨਜ਼ੇਕ ਡੇ ਵਾਲ਼ੇ ਦਿਨ ਗੈਲੀਪੋਲੀ ਮੁਹਿੰਮ ਵਿੱਚ ਸੇਵਾ ਨਿਭਾਉਣ ਵਾਲੇ ਬਹੁਤ ਸਾਰੇ ਆਸਟ੍ਰੇਲੀਅਨ ਅਤੇ ਨਿਊਜ਼ੀਲੈਂਡ ਆਰਮੀ ਕੋਰ ਦੇ ਮੈਂਬਰਾਂ ਨੂੰ ਯਾਦ ਕੀਤਾ ਜਾਂਦਾ ਹੈ। ਭਾਵੇਂ ਬਹੁਤ ਸਾਰੇ ਦੂਜੇ ਦੇਸ਼ਾਂ ਦੇ ਸੈਨਿਕ ਵੀ ਇਸ ਲੜਾਈ ਦਾ ਹਿੱਸਾ ਬਣੇ ਪਰ ਉਹਨਾਂ ਦੇ ਯੋਗਦਾਨ ਨੂੰ ਇਤਿਹਾਸਕ ਤੌਰ ਉੱਤੇ ਹਮੇਸ਼ਾਂ ਨਜ਼ਰਅੰਦਾਜ਼ ਕੀਤਾ ਗਿਆ ਹੈ।


Published

Updated

Presented by Mahnaz Angury, Jasdeep Kaur

Source: SBS



Share this with family and friends


ਹਰ ਸਾਲ 25 ਅਪ੍ਰੈਲ਼ ਨੂੰ ਐਨਜ਼ੇਕ ਡੇ ਵਾਲ਼ੇ ਦਿਨ ਗੈਲੀਪੋਲੀ ਮੁਹਿੰਮ ਵਿੱਚ ਸੇਵਾ ਨਿਭਾਉਣ ਵਾਲੇ ਬਹੁਤ ਸਾਰੇ ਆਸਟ੍ਰੇਲੀਅਨ ਅਤੇ ਨਿਊਜ਼ੀਲੈਂਡ ਆਰਮੀ ਕੋਰ ਦੇ ਮੈਂਬਰਾਂ ਨੂੰ ਯਾਦ ਕੀਤਾ ਜਾਂਦਾ ਹੈ। ਭਾਵੇਂ ਬਹੁਤ ਸਾਰੇ ਦੂਜੇ ਦੇਸ਼ਾਂ ਦੇ ਸੈਨਿਕ ਵੀ ਇਸ ਲੜਾਈ ਦਾ ਹਿੱਸਾ ਬਣੇ ਪਰ ਉਹਨਾਂ ਦੇ ਯੋਗਦਾਨ ਨੂੰ ਇਤਿਹਾਸਕ ਤੌਰ ਉੱਤੇ ਹਮੇਸ਼ਾਂ ਨਜ਼ਰਅੰਦਾਜ਼ ਕੀਤਾ ਗਿਆ ਹੈ।


ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸੈਨਿਕਾਂ ਦੇ ਨਾਲ-ਨਾਲ ਹੁਣ ਉਸ ਸਮੇਂ ਭਾਰਤੀ ਫੌਜਾਂ ਦੇ ਮਹੱਤਵਪੂਰਣ ਯੋਗਦਾਨ ਨੂੰ ਵੀ ਸਵੀਕਾਰ ਕੀਤਾ ਜਾ ਰਿਹਾ ਹੈ।

ਦਰਅਸਲ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਦੌਰਾਨ ਬ੍ਰਿਟਿਸ਼ ਸਮਰਾਜ ਨੂੰ ਵੱਧ ਤੋਂ ਵੱਧ ਸੈਨਿਕਾਂ ਦੀ ਲੋੜ ਸੀ ਅਤੇ ਉਸ ਸਮੇਂ ਭਾਰਤ, ਬ੍ਰਿਟਿਸ਼ ਸਮਰਾਜ ਦੇ ਅਧੀਨ ਸੀ ਅਤੇ ਇਸ ਲਈ ਬਹੁਤ ਸਾਰੇ ਲੋਕਾਂ ਨੂੰ ਭਾਰਤ ਤੋਂ ਬੁਲਾ ਕੇ ਫੌਜ ਵਿੱਚ ਭਰਤੀ ਕੀਤਾ ਗਿਆ ਸੀ।

ਮਾਰਚ ਵਿੱਚ ਸਿਡਨੀ ਵਿੱਚ ਗੈਲੀਪੋਲੀ ਸਮੇਤ ਆਸਟ੍ਰੇਲੀਆ ਦੇ ਮਿਲਟਰੀ ਇਤਿਹਾਸ ਵਿੱਚ ਸਿੱਖ ਸੈਨਿਕਾਂ ਦੇ ਯਤਨਾਂ ਦਾ ਸਨਮਾਨ ਕਰਨ ਵਾਲੇ ਇੱਕ ਬੁੱਤ ਦਾ ਉਦਘਾਟਨ ਕੀਤਾ ਗਿਆ ਸੀ।

ਗੈਲੀਪੋਲੀ ਵਿਖੇ 44,000 ਤੋਂ ਵੱਧ ਸਹਿਯੋਗੀ ਸੈਨਿਕਾਂ ਦੀ ਮੌਤ ਹੋ ਗਈ, ਜਿਸ ਵਿੱਚ 8,700 ਤੋਂ ਵੱਧ ਆਸਟ੍ਰੇਲੀਅਨ ਅਤੇ ਲਗਭਗ 1400 ਭਾਰਤੀ ਸੈਨਿਕ ਸ਼ਾਮਲ ਸਨ - ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਗੋਰਖਾ ਮੰਨੇ ਜਾਂਦੇ ਸਨ।

ਓਟੋਮਾਨ ਵਾਲੇ ਪਾਸੇ, ਜਿਸ ਵਿਚ ਤੁਰਕੀ ਅਤੇ ਅਰਬ ਸੈਨਿਕ ਸ਼ਾਮਲ ਸਨ, ਲਗਭਗ 87 ਹਜ਼ਾਰ ਮੌਤਾਂ ਹੋਈਆਂ।

ਇਸ ਸਮੂਹਿਕ ਸੋਗ ਨੇ ਆਸਟ੍ਰੇਲੀਆ ਅਤੇ ਤੁਰਕੀ ਵਿਚਕਾਰ ਜੰਗ ਤੋਂ ਬਾਅਦ ਦੀ ਦੋਸਤੀ ਦੀ ਇੱਕ ਨਵੀਂ ਸ਼ੁਰੂਆਤ ਕੀਤੀ।


Latest podcast episodes

Follow SBS Punjabi

Download our apps

Watch on SBS

Punjabi News

Stream now