ਭਾਰਤ-ਆਸਟ੍ਰੇਲੀਆ ਦੁਵੱਲੇ ਸਬੰਧਾਂ ਦੇ ਇੱਕ ਹਿੱਸੇ ਵਜੋਂ ਪਿੱਛੇ ਜਿਹੇ ਵੈਸਟਰਨ ਸਿਡਨੀ ਯੂਨੀਵਰਸਿਟੀ ਅਤੇ ਆਯੂਸ਼ ਦੇ ਭਾਰਤੀ ਮੰਤਰਾਲੇ ਨੇ ਆਯੁਰਵੈਦਿਕ ਦਵਾਈ ਅਤੇ ਯੋਗਾ 'ਤੇ ਖੋਜ ਕਰਨ ਲਈ ਆਸਟ੍ਰੇਲੀਆ ਦੀ ਪਹਿਲੀ ਅਕਾਦਮਿਕ ਚੇਅਰ ਦੀ ਨਿਯੁਕਤੀ ਲਈ ਇੱਕ ਸਮਝੌਤੇ ਪੱਤਰ (ਐਮਓਯੂ) 'ਤੇ ਹਸਤਾਖਰ ਕੀਤੇ ਹਨ।
ਆਸਟ੍ਰੇਲੀਅਨ ਪੈਸੀਫਿਕ ਕੌਂਸਲ ਦੀ ਸੀ.ਈ.ਓ ਵਨੀਤਾ ਸ਼ਰਮਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ,"ਸਿਡਨੀ ਸਥਿਤ NICM ਹੈਲਥ ਰਿਸਰਚ ਇੰਸਟੀਚਿਊਟ ਅਤੇ ਨਵੀਂ ਦਿੱਲੀ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਸਾਂਝੇ ਤੌਰ 'ਤੇ ਆਯੁਰਵੈਦਿਕ ਦਵਾਈ ਦੀ ਪ੍ਰਮਾਣਿਕਤਾ ਅਤੇ ਯੋਗਾ ਅਤੇ ਧਿਆਨ ਵਰਗੀਆਂ ਇਕਸਾਰ ਖੋਜਾਂ 'ਤੇ ਕੰਮ ਕਰ ਰਹੇ ਹਨ।"
ਆਯੁਰਵੇਦ, ਜਿਸਦਾ ਅਰਥ ਸੰਸਕ੍ਰਿਤ ਵਿੱਚ 'ਜੀਵਨ ਵਿਗਿਆਨ' ਹੈ, ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਸੰਪੂਰਨ ਇਲਾਜ ਪ੍ਰਣਾਲੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਵਨੀਤਾ ਸ਼ਰਮਾ ਇੱਕ ਪੰਜਵੀਂ ਪੀੜ੍ਹੀ ਦੀ ਪਰੰਪਰਾਗਤ ਭਾਰਤੀ ਆਯੁਰਵੈਦਿਕ ਪੂਰਕ ਸਿਹਤ ਪ੍ਰੈਕਟੀਸ਼ਨਰ ਹੈ ਅਤੇ ਭਾਰਤ ਵਿੱਚ ਆਪਣੇ ਪਰਿਵਾਰ ਦੇ ਪੰਜ ਪੀੜੀਆਂ ਦੇ ਅਭਿਆਸ ਦੁਆਰਾ ਸ਼੍ਰੀਮਤੀ ਸ਼ਰਮਾ ਆਯੁਰਵੇਦ ਬਾਰੇ ਗੂੜ ਗਿਆਨ ਰੱਖਦੇ ਹਨ।
ਇਕ ਸਿਹਤਮੰਦ ਜੀਵਨ ਦੀ ਸ਼ੁਰੂਆਤ ਤੁਹਾਡੀ ਰਸੋਈ ਤੋਂ ਹੀ ਹੁੰਦੀ ਹੈਆਯੁਰਵੇਦ ਮਾਹਿਰ ਵਨੀਤਾ ਸ਼ਰਮਾ
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਡਾ ਵਨੀਤਾ ਨੇ ਸਮਝਾਇਆ ਕਿ ਆਯੁਰਵੇਦ ਨੂੰ ਆਸਟ੍ਰੇਲੀਆ ਵਿੱਚ ਕਿਸ ਤਰਾਂ ਨਾਲ ਨਿਯੰਤਰਣ ਕੀਤਾ ਜਾ ਰਿਹਾ ਹੈ।
"ਸਮਾਜ ਨੂੰ ਸਿਹਤਮੰਦ ਬਣਾਉਣ ਲਈ ਆਯੁਰਵੇਦ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਪ੍ਰਾਚੀਨ ਭਾਰਤੀ ਵਿਧੀ ਨੂੰ ਘਰ-ਘਰ ਪਹੁੰਚਾਉਣ ਦੇ ਟੀਚੇ ਨੂੰ ਮੁਖ ਰੱਖਦਿਆਂ ਭਾਰਤ ਸਰਕਾਰ ਕਾਫੀ ਯਤਨਸ਼ੀਲ ਹੈ ਤੇ ਇਸੇ ਕੜ੍ਹੀ ਤਹਿਤ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ," ਉਨ੍ਹਾਂ ਕਿਹਾ।
ਜ਼ਿਕਰਯੋਗ ਹੈ ਕਿ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਂਥਨੀ ਅਲਬਾਨੀਜ਼ ਨੂੰ ਰਵਾਇਤੀ ਭਾਰਤੀ ਦਵਾਈ ਨੂੰ ਮਾਨਤਾ ਦੇਣ ਅਤੇ ਮੈਡੀਕੇਅਰ ਦੁਆਰਾ ਇਸ ਤੱਕ ਪਹੁੰਚ ਕਰਨ ਦੇ ਯੋਗ ਹੋਣ ਦੀ ਬੇਨਤੀ ਵੀ ਕੀਤੀ ਹੈ ।
ਬੇਦਾਵਾ: ਇਸ ਇੰਟਰਵਿਊ ਵਿੱਚ ਦਿੱਤੀ ਗਈ ਜਾਣਕਾਰੀ ਆਮ ਕਿਸਮ ਦੀ ਹੈ। ਇਹ ਜਾਣਕਾਰੀ ਤੁਹਾਡੇ ਨਿੱਜੀ ਹਾਲਾਤਾਂ ਲਈ ਢੁਕਵੀਂ ਨਹੀਂ ਹੋ ਸਕਦੀ। ਆਪਣੀ ਸਥਿਤੀ ਬਾਰੇ ਸਪੱਸ਼ਟ ਸਲਾਹ ਲਈ ਆਪਣੇ ਸਿਹਤ ਪ੍ਰੈਕਟੀਸ਼ਨਰ ਨਾਲ ਸੰਪਰਕ ਕਰੋ।
ਆਯੁਰਵੇਦ ਬਾਰੇ ਹੋਰ ਵਰਵੇਆਂ ਲਈ ਵਨੀਤਾ ਸ਼ਰਮਾ ਦੀ ਇਹ ਇੰਟਰਵਿਊ ਸੁਣੋ: