ਹਾਲ ਹੀ ਵਿੱਚ 16 ਸਾਲਾ ਇਸ਼ਮੀਤ ਨੇ ਨਿਊ ਸਾਊਥ ਵੇਲਜ਼ ਦੇ ਹੌਕਸਬਰੀ 'ਚ ਹੋਏ ਇੱਕ ਵੱਡੇ ਮੁੱਕੇਬਾਜ਼ੀ ਮੁਕਾਬਲੇ ਵਿੱਚ ‘ਜੂਨੀਅਰ ਕਵੀਨ ਆਫ਼ ਦ ਰਿੰਗ’ ਦਾ ਟਾਈਟਲ ਜਿੱਤਿਆ। ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ 300 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਸਨ। ਇਸ਼ਮੀਤ ਨੇ ਇਹ ਟਾਈਟਲ 52 ਕਿਲੋ ਤੋਂ ਘੱਟ ਵਾਲੀ 'ਫਲਾਈਵੇਟ' ਸ਼੍ਰੇਣੀ ਵਿੱਚ ਜਿੱਤਿਆ।
"ਮੈਂ ਪਹਿਲਾਂ ਨੈਟਬਾਲ, ਡਾਂਸਿੰਗ ਅਤੇ ਤੈਰਾਕੀ ਵਰਗੀਆਂ ਖੇਡਾਂ ਅਜ਼ਮਾਈਆਂ, ਪਰ ਕੋਈ ਵੀ ਪਸੰਦ ਨਹੀਂ ਆਈ। ਫਿਰ ਜਦੋਂ ਬਾਕਸਿੰਗ ਕੀਤੀ, ਤਾਂ ਉਹ ਮੈਨੂੰ ਬਹੁਤ ਚੰਗੀ ਲੱਗੀ," ਇਸ਼ਮੀਤ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
ਇਹ ਸਫਰ ਹਮੇਸ਼ਾ ਸੌਖਾ ਨਹੀਂ ਰਿਹਾ।
"ਸ਼ੁਰੂ ਵਿੱਚ ਮੈਨੂੰ ਬਾਕਸਿੰਗ ਤੋਂ ਡਰ ਲੱਗਦਾ ਸੀ ਅਤੇ ਜ਼ਖ਼ਮੀ ਹੋਣ ਦਾ ਡਰ ਵੀ ਰਹਿੰਦਾ ਸੀ। ਪਰ ਮੈਂ ਹੌਲੀ-ਹੌਲੀ ਵਿਸ਼ਵਾਸ ਬਣਾਇਆ ਅਤੇ ਅੱਜ ਇੱਥੇ ਖੜੀ ਹਾਂ।"ਇਸ਼ਮੀਤ ਕੌਰ ਸੰਧੂ
ਇਹ ਟਾਈਟਲ ਜਿੱਤਣ ਤੋਂ ਪਹਿਲਾਂ ਇਸ਼ਮੀਤ ਨੇ ਬਰਿਸਬੇਨ ਵਿੱਚ ਹੋਏ 'ਗੋਲਡਨ ਗਲਵਜ਼' ਮੁਕਾਬਲੇ ਵਿੱਚ ਭਾਗ ਲਿਆ ਸੀ, ਪਰ ਉਹ ਕਾਮਯਾਬ ਨਹੀਂ ਹੋ ਸਕੀ। ਪਰ ਉਸ ਅਨੁਭਵ ਨੇ ਇਸ਼ਮੀਤ ਨੂੰ ਹੋਰ ਮਜ਼ਬੂਤ ਬਣਾਇਆ।
"ਮੈਂ ਹਫਤੇ ਵਿੱਚ ਚਾਰ ਦਿਨ ਰਿੰਗ ਵਿੱਚ ਟਰੇਨਿੰਗ ਕਰਦੀ ਹਾਂ ਅਤੇ ਦੋ ਦਿਨ ਸਰੀਰਕ ਤਾਕਤ ਤੇ ਸਿਹਤ ਉੱਤੇ ਧਿਆਨ ਦਿੰਦੀ ਹਾਂ", ਇਸ਼ਮੀਤ ਨੇ ਦੱਸਿਆ।
ਇਸ਼ਮੀਤ ਹੁਣ ਰਾਸ਼ਟਰੀ ਪੱਧਰ ਦੇ ਮੁਕਾਬਲੇ ਜਿੱਤਣ ਅਤੇ ਭਵਿੱਖ ਵਿੱਚ ਓਲੰਪਿਕ ਅਤੇ ਕਾਮਨਵੈਲਥ ਖੇਡਾਂ ਵਿੱਚ ਆਸਟ੍ਰੇਲੀਆ ਦੀ ਨੁਮਾਂਇੰਦਗੀ ਕਰਨ ਦੇ ਸੁਪਨੇ ਵੇਖ ਰਹੀ ਹੈ।
ਇਸ਼ਮੀਤ ਦਾ ਮੰਨਣਾ ਹੈ ਕਿ, "ਦ੍ਰਿੜ ਨਿਸ਼ਚੇ ਤੇ ਮਿਹਨਤ ਜ਼ਿੰਦਗੀ ਬਦਲ ਸਕਦੀ ਹੈ।"
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।