ਮੈਲਬੌਰਨ ਦੀ ਵਸਨੀਕ ਰਮਾ ਸੇਖੋਂ ਨੂੰ ਰੰਗਮੰਚ ਦੀ ਦੁਨੀਆ ਨਾਲ ਇੱਕ ਖ਼ਾਸ ਲਗਾਉ ਰਿਹਾ ਹੈ।
ਅਦਾਕਾਰੀ ਦੇ ਨਾਲ-ਨਾਲ ਉਹਨਾਂ ਨੂੰ ਚਿੱਤਰਕਾਰੀ ਅਤੇ ਕਵਿਤਾਵਾਂ ਪੜ੍ਹਨ ਤੇ ਲਿਖਣ ਦਾ ਵੀ ਸ਼ੌਂਕ ਹੈ।
ਹਾਲ ਹੀ ਵਿੱਚ ਉਹਨਾਂ ਵਲੋਂ ਕਾਵਿ-ਪੁਸਤਕ ‘ਹਨੇਰੇ ਦੀ ਲੋਅ’ ਪ੍ਰਕਾਸ਼ਿਤ ਕੀਤੀ ਗਈ ਹੈ।
ਆਪਣੀ ਕਿਤਾਬ ਬਾਰੇ ਗੱਲ੍ਹਾਂ ਕਰਦਿਆਂ ਰਮਾ ਸੇਖੋਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਹੀ ਉਨ੍ਹਾਂ ਦੀ ਸਭ ਤੋਂ ਪਹਿਲੀ ਪ੍ਰੇਰਣਾ ਰਹੇ ਹਨ ਕਿਉਂਕਿ ਉਹ ਖੁਦ ਲੇਖਕ ਸਨ ਜਿਸ ਕਾਰਨ ਘਰ ਵਿੱਚ ਅਕਸਰ ਸੋਹਣਾ ਸਾਹਿਤ ਪੜ੍ਹਨ ਨੂੰ ਮਿਲਦਾ ਸੀ।
ਆਪਣੀ ਪੁਸਤਕ ਦੀਆਂ ਕੁੱਝ ਕਵਿਤਾਵਾਂ ਨਜ਼ਰ ਕਰਦਿਆਂ ਉਹਨਾਂ ਕਿਹਾ ਕਿ ਡਿਜ਼ੀਟਲ ਦੁਨੀਆ ਵਿੱਚ ਜਿੱਥੇ ਸਭ ਕੁੱਝ ਔਨਲਾਈਨ ਹੋ ਗਿਆ ਹੈ, ਉਹਨਾਂ ਨੂੰ ਅੱਜ ਵੀ ਕਿਤਾਬਾਂ ਪੜ੍ਹਨਾ ਪਸੰਦ ਹੈ ਅਤੇ ਉਹਨਾਂ ਦਾ ਬਾਕੀਆਂ ਨੂੰ ਵੀ ਇਹੀ ਸੁਨੇਹਾ ਹੈ ਕਿ ਉਹ ਕਿਤਾਬਾਂ ਨਾਲ ਆਪਣੀ ਸਾਂਝ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰਨ।
ਉਹਨਾਂ ਨਾਲ ਕੀਤੀ ਗਈ ਗੱਲਬਾਤ ਪੰਜਾਬੀ ਵਿੱਚ ਸੁਣਨ ਲਈ ਪੇਜ ਉੱਪਰ ਸਾਂਝੀ ਕੀਤੀ ਗਈ ਆਡੀਓ ਇੰਟਰਵਿਊ ਸੁਣੋ..