ਪੰਜਾਬ ਵਿੱਚੋਂ ਅਬੋਹਰ ਦੇ ਪਿਛੋਕੜ ਵਾਲ਼ੇ ਪਲਵਿੰਦਰ ਰਾਏ ਲਈ ਲੰਬੀਆਂ ਦੌੜ੍ਹਾਂ ਵਿੱਚ ਭੱਜਣਾ ਸਿਰਫ ਸ਼ੌਕ ਨਹੀਂ ਬਲਕਿ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਵੀ ਇੱਕ ਮੌਕਾ ਹੈ।
ਪਿਛਲੇ ਦਿਨੀਂ ਆਦਿਵਾਸੀ ਭਾਈਚਾਰੇ ਲਈ ਹੋਏ ਰੈਫਰੰਡਮ ਵਿੱਚ 'ਯੈੱਸ ਵੋਟ' ਦੀ ਹਮਾਇਤ ਲਈ ਉਨ੍ਹਾਂ ਅਲਬਰੀ ਤੋਂ ਮੈਲਬੌਰਨ ਤੱਕ ਦਾ 360 ਕਿਲੋਮੀਟਰ ਦਾ ਸਫ਼ਰ ਤਹਿ ਕੀਤਾ।
"ਇਹ ਮੇਰੇ ਲਈ ਇੱਕ ਮਾਣ ਵਾਲ਼ੀ ਗੱਲ ਹੈ। ਮੈਂ ਉਸ ਗਰੁੱਪ ਵਿੱਚ ਵੀ ਸ਼ਾਮਿਲ ਹੋਇਆ ਜੋ ਇਸ ਸਬੰਧੀ ਜਾਗਰੂਕਤਾ ਫੈਲਾਉਣ ਲਈ ਯਤਨਸ਼ੀਲ ਸੀ," ਉਨ੍ਹਾਂ ਕਿਹਾ।
ਸ਼੍ਰੀ ਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਪ੍ਰੇਰਣਾ ਮਸ਼ਹੂਰ ਦੌੜਾਕ ਪੈਟ ਫਾਰਮਰ ਤੋਂ ਮਿਲੀ।
"ਮੈਂ ਇਸ ਦੌੜ ਵਿੱਚ ਇੱਕ ਕੈਜ਼ੂਅਲ ਵਜੋਂ ਸ਼ਾਮਿਲ ਹੋਇਆ ਸੀ ਤੇ ਇਹ ਸਭ ਪੈਟ ਫਾਰਮਰ ਦੀ ਹੱਲਾਸ਼ੇਰੀ ਸਦਕਾ ਹੋਇਆ ਜਿੰਨ੍ਹਾਂ ਦਾ ਮੈਂ ਬਹੁਤ ਧੰਨਵਾਦੀ ਵੀ ਹਾਂ ਕਿ ਉਨ੍ਹਾਂ ਮੁਲਕ ਭਰ ਵਿੱਚ ਇਸ ਸਬੰਧੀ ਜਾਗਰੂਕਤਾ ਫੈਲਾਉਣ ਲਈ ਮੁਹਿੰਮ ਵਿੱਢੀ।"
ਜ਼ਿਕਰਯੋਗ ਹੈ ਕਿ ਪਲਵਿੰਦਰ ਰਾਏ, ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਵੀ ਏਨਾ ਹੀ ਸਫ਼ਰ ਭੱਜਕੇ ਤਹਿ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇੱਕ ਦਿਨ ਵਿੱਚ ਉਹ 45 ਤੋਂ 50 ਕਿਲੋਮੀਟਰ ਤੱਕ ਭੱਜਦੇ ਹਨ ਅਤੇ 350 ਕਿਲੋਮੀਟਰ ਦਾ ਇਹ ਸਫ਼ਰ ਉਨ੍ਹਾਂ ਸੱਤ ਦਿਨਾਂ ਵਿੱਚ ਤਹਿ ਕੀਤਾ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....



