ਮੈਕੁਇਰੀ ਯੂਨੀਵਰਸਿਟੀ ਦੇ ਸਿਡਨੀ ਕੈਂਪਸ ਵਿੱਚ ਦੂਜੇ ਸਮੈਸਟਰ ਦੀ ਸ਼ੁਰੂਆਤ ਤੋਂ ਪਹਿਲਾ ‘kickstart week’ ਦੌਰਾਨ ਐਸ ਬੀ ਐਸ ਪੰਜਾਬੀ ਦੀ ਟੀਮ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੀ।
ਇਸ ਦੌਰਾਨ ਪਤਾ ਲੱਗਾ ਕਿ ਸਥਾਨਕ ਅਤੇ ਅੰਤਰਾਸ਼ਤਰੀ ਵਿਦਿਆਰਥੀਆਂ ਦਾ ਪਾਸਪੋਰਟ ਹੀ ਵੱਖਰਾ ਨਹੀਂ ਬਲਕਿ ਉਹਨਾਂ ਦਾ ਰਹਿਣ-ਸਹਿਣ, ਮੁਸ਼ਕਿਲਾਂ ਇਥੋਂ ਤੱਕ ਕਿ ਦਿਨ ਦੀ ਸ਼ੁਰੂਆਤ ਵੀ ਵੱਖ-ਵੱਖ ਸਮੇਂ 'ਤੇ ਹੁੰਦੀ ਹੈ।
ਆਸਟ੍ਰੇਲੀਆ ਆਏ ਅੰਤਰਾਸ਼ਟਰੀ ਵਿਦਿਆਰਥੀ ਜਾਨਵ ਸਤੀਜਾ ਨੇ ਦੱਸਿਆ “ ਮੈਂ 4:30 ਵਜੇ ਉੱਠਦਾ ਹਾਂ, ਬੱਸ ਫੜ੍ਹ ਕੇ ਸ਼ਿਫਟ ਸ਼ੁਰੂ ਕਰ ਦਾ ਹਾਂ, ਫਿਰ 2 ਵਜੇ ਯੂਨੀਵਰਸਿਟੀ ਦੀ ਕਲਾਸ ਵਿੱਚ ਹਾਜ਼ਰੀ ਲਗਾਉਂਦਾ ਹਾਂ।
19 ਸਾਲਾ ਇਹ ਨੌਜਵਾਨ ਹੁਣ ਸਿਡਨੀ ਵਿੱਚ IT ਪੜ੍ਹਣ ਦੇ ਨਾਲ ਨਾਲ ਆਪਣੀ ਨੌਕਰੀ, ਪੜ੍ਹਾਈ ਅਤੇ ਰਹਿਣ ਸਹਿਣ ਦੇ ਖਰਚੇ ਦੀ ਜਿੰਮੇਵਾਰੀ ਵੀ ਉਠਾ ਰਿਹਾ ਹੈ।
ਦੂਸਰੇ ਪਾਸੇ, 19 ਸਾਲਾ ਪ੍ਰਣਵ ਐਂਗਰਿਸ਼ ਸਥਾਨਿਕ ਵਿਦਿਆਰਥੀ ਹੈ ਜੋ ਯੂਨੀਵਰਸਿਟੀ ਵਿੱਚ ‘ਇੰਡੀਅਨ ਸੋਸਾਇਟੀ’ ਦਾ ਨੁਮਾਇੰਦਾ ਵੀ ਹੈ।
ਪ੍ਰਣਵ ਦੱਸਦਾ ਹੈ, “ਮੈਨੂੰ ਸਵੇਰੇ 8-9 ਵਜੇ ਮੇਰੀ ਮੰਮੀ ਜਗਾਉਂਦੀ ਹੈ, ਫੇਰ ਮੈਂ ਯੂਨੀਵਰਸਿਟੀ ਦੀ ਕਲਾਸ ਵਿੱਚ ਹਾਜ਼ਰੀ ਲਗਾਉਂਦਾ ਹਾਂ, ਆਪਣੇ ਦੋਸਤਾਂ ਨੂੰ ਮਿਲਦਾ ਹਾਂ ਅਤੇ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਹਾਂ।”
ਅੰਤਰਾਸ਼ਟਰੀ ਵਿਦਿਆਰਥੀਆਂ ਨੇ ਆਸਟ੍ਰੇਲੀਆ ਵਿੱਚ ਰਹਿਣ-ਸਹਿਣ ਦੀ ਲਾਗਤ ਦਾ ਪ੍ਰਭਾਵ ਵੀ ਜਿਆਦਾ ਮਹਿਸੂਸ ਕੀਤਾ।
ਸਥਾਨਕ ਅਤੇ ਵਿਦੇਸ਼ ਤੋਂ ਆਏ ਅੰਤਰਾਸ਼ਟਰੀ ਵਿਦਿਆਰਥੀਆਂ ਦੇ ਤਜ਼ਰਬੇ ਜਾਨਣ ਲਈ ਸੁਣੋ ਇਹ ਪੌਡਕਾਸਟ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।