ਭਾਵੇਂ ਬੱਚਿਆਂ ਦਾ ਪਿਛੋਕੜ ਅਤੇ ਸਭਿਆਚਾਰ ਕਿਸੇ ਵੀ ਖਿਤੇ ਨਾਲ ਸਬੰਧ ਰੱਖਦਾ ਹੋਵੇ, ਇਹ ਪਲੇਅ-ਗਰੁੱਪਸ ਬੱਚਿਆਂ ਦੇ ਮਨਾਂ ਉਤੇ ਬਹੁਤ ਹੀ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ। ਕਾਰਲੀ ਜੋਨਸ ‘ਪਲੇਅ-ਗਰੁੱਪ ਸਾਊਥ ਆਸਟ੍ਰੇਲੀਆ’ ਵਿੱਚ ਕਾਰਜਕਾਰੀ ਅਫਸਰ ਹੈ, ਜਿੱਥੇ ਉਹ ਵਿਭਿੰਨ ਸਭਿਆਚਾਰਾਂ ਅਤੇ ਭਾਸ਼ਾਈ ਖਿਤਿਆਂ ਤੋਂ ਆਣ ਵਾਲੇ ਉਹਨਾਂ ਬੱਚਿਆਂ ਲਈ ਪਲੇਅ-ਗਰੁੱਪਸ ਚਲਾਉਂਦੀ ਹੈ, ਜੋ ਕਿ ਆਸਟ੍ਰੇਲੀਆ ਵਿੱਚ ਨਵੇਂ ਨਵੇਂ ਪ੍ਰਵਾਸ ਕਰ ਕੇ ਆਏ ਹੁੰਦੇ ਹਨ।
ਤਕਰੀਬਨ ਦੋ ਸਾਲ ਪਹਿਲਾਂ, ਮਾਲੀਆ ਵੈਹੂ ਨੇ ਪੈਸਿਫਿਕ ਆਈਲੈਂਡਰ ਭਾਈਚਾਰੇ ਦੇ ਬੱਚਿਆਂ ਲਈ ਇੱਕ ‘ਪੈਸੀਫਿਕਾ ਨੈਸਟ’ ਨਾਮੀ ਪਲੇਅ-ਗਰੁੱਪ ਦੀ ਸਥਾਪਨਾਂ ਕੀਤੀ ਸੀ। ਇਸ ਨੂੰ ਸ਼ੁਰੂ ਤਾਂ ਕੀਤਾ ਸੀ ਮੈਲਬਰਨ ਦੇ ਸ਼ਹਿਰ ਕਿਲਸਿਥ ਤੋਂ, ਅਤੇ ਹੁਣ ਇਹ ਆਪਣੀ ਯੋਗਤਾ ਸਦਕੇ ਕਰੇਨਬਰਨ ਤੱਕ ਵਿਸਥਾਰ ਕਰ ਚੁੱਕਿਆ ਹੈ।
ਇਸੇ ਤਰਾਂ ਹੀ ਸੇਸਲੀ ਟੈਅਚੀ ਨੇ ਵੀ ਫਿਟਜ਼ਰੋਏ ਵਿਖੇ, ਇੱਕ ਫਰੈਂਚ ਪਲੇਅ-ਗਰੁੱਪ ਦੀ ਸ਼ੁਰੂਆਤ ਕੀਤੀ ਸੀ। ਉਹ ਸਮਝਦੀ ਹੈ ਕਿ ਉਸ ਦੇ ਬੱਚੇ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ, ਫਰੈਂਚ ਭਾਸ਼ਾ ਅਤੇ ਸਭਿਆਚਾਰ ਦਾ ਹੀ ਆਨੰਦ ਮਾਣਦੇ ਹੋਏ, ਪਲਣ ਤੇ ਵੱਡੇ ਹੋਣ।

Children from the Pasifika Language Nest Playgroup in Cranbourne Source: Pasifika Language Nest Playgroup
ਇਸ ਸਮੇਂ ਸਾਡੇ ਆਸਪਾਸ ਕਈ ਪ੍ਰਕਾਰ ਦੇ ਅਲੱਗ ਅਲੱਗ ਤਰਾਂ ਦੇ ਪਲੇਅ-ਗਰੁੱਪਸ ਉਪਲਬਧ ਹਨ। ਕਈ ਤਾਂ ਕਾਫੀ ਨਿਯੰਤਰਤ ਹਨ, ਜਦਕਿ ਕਈ, ਬਹੁਤ ਹੀ ਸਹਿਜੇ ਚਲਣ ਵਾਲੇ ਹਨ, ਜਿਵੇਂ ਕਿ ਫਿਟਜ਼ਰੋਏ ਫਰੈਂਚ ਪਲੇਅ-ਗਰੁੱਪ।
ਜਿਥੇ ਇਹ ਪਲੇਅ-ਗਰੁੱਪ ਬੱਚਿਆਂ ਲਈ ਤਾਂ ਢੇਰ ਲਾਹੇਵੰਦ ਹਨ, ਉਥੇ ਨਾਲ ਹੀ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਇਹਨਾਂ ਤੋਂ ਬਹੁਤ ਲਾਭ ਮਿਲਦਾ ਹੈ।
ਐਰਿਕ ਲੀਅ ਵੀ ਫਰੈਂਚ ਮੂਲ ਦਾ ਹੀ ਪਿਤਾ ਹੈ ਅਤੇ ਇਹ ਵੀ ਆਪਣੇ ਬੱਚੇ ਨੂੰ ਸੈਸਲੀ ਟੈਚੀ ਦੀ ਧੀ ਵਾਲੇ ਪਲੇਅ-ਗਰੁੱਪ ਵਿੱਚ ਹੀ ਭੇਜਦਾ ਹੈ। ਇਸ ਦਾ ਮੰਨਣਾ ਹੈ ਕਿ ਇਹ ਵੀ ਇਸ ਤੋਂ ਪਰਾਪਤ ਹੋ ਰਹੇ ਸਮਾਜਿਕ ਲਾਭਾਂ ਤੋਂ ਬਹੁਤ ਖੁਸ਼ ਹੈ।
ਇਸ ਦੇ ਨਾਲ ਹੀ ਐਰਿਕ ਦੀ ਪਾਰਟਨਰ ਵੀ ਹੁਣ ਫਰੈਂਚ ਸਿੱਖ ਰਹੀ ਹੈ ਜਿਸ ਨੂੰ ਇਸੇ ਪਲੇਅ-ਗਰੁੱਪ ਚਲਾਉਣ ਵਾਲੇ ਹੀ ਪ੍ਰਦਾਨ ਕਰ ਰਹੇ ਹਨ। ਕਾਰਲੀ ਜੋਨਸ ਦਾ ਕਹਿਣਾ ਹੈ ਕਿ ਇਹ, ਪਲੇਅ-ਗਰੁੱਪਾਂ ਤੋਂ ਹੋਣ ਵਾਲੇ ਕਈ ਫਾਇਦਿਆਂ ਵਿੱਚੋਂ ਇੱਕ ਹੈ। ਨਵੇਂ ਸ਼ਾਮਲ ਹੋਣ ਵਾਲੇ ਵੀ, ਦੂਜੇ ਮਾਪਿਆਂ ਕੋਲੋਂ ਕਈ ਪ੍ਰਕਾਰ ਦੇ ਮਸ਼ਵਰੇ ਹਾਸਲ ਕਰ ਸਕਦੇ ਹਨ।

Source: CC0 Creative Commons
ਇਸ ਸਮੇਂ ਆਸਟ੍ਰੇਲੀਆ ਵਿੱਚ ਹਜਾਰਾਂ ਹੀ ਪਲੇਅ-ਗਰੁੱਪਸ ਉਪਲਬਧ ਹਨ। ਕਾਰਲੀ ਜੋਨਸ ਦਾ ਕਹਿਣਾ ਹੈ ਕਿ ਆਪਣੇ ਨੇੜਲੇ ਪਲੇਅ-ਗਰੁੱਪ ਨੂੰ ਭਾਲਣ ਲਈ ਜਾਂ ਤਾਂ ਇੰਟਰਨੈੱਟ ਤੇ ਜਾਉ ਜਾਂ ਫੇਰ ਆਪਣੇ ਭਾਈਚਾਰੇ ਕੋਲੋਂ ਇਸ ਬਾਬਤ ਪੁੱਛਗਿਛ ਕਰੋ।
ਪਲੇਅ-ਗਰੁੱਪ ਦੀ ਵੈਬਸਾਈਟ ਯਾਨਿ ਕਿ ‘ਪਲੇਅਗਰੁੱਪ.ਔਰਗ.ਏਯ’ੂ ਉੱਤੇ ਆਸਟ੍ਰੇਲੀਆ ਵਿੱਚ ਉਪਲੱਬਧ ਪਲੇਅ-ਗਰੁੱਪਾਂ ਦਾ ਇੱਕ ਖਾਕਾ ਉਲੀਕਿਆ ਹੋਇਆ ਹੈ। ਇਸ ਤੋਂ ਅਲਾਵਾ ਇਹਨਾਂ ਨੂੰ 1800 171 882 ਉੱਤੇ ਫੋਨ ਵੀ ਕੀਤਾ ਜਾ ਸਕਦਾ ਹੈ।
How to find a playgroup?
Each state has its own playgroup association. You can find them all on the Playgroup Australia website, which has a map with thousands of playgroups across the country. You can also call Playgroup Australia for free at 1800 171 882.